ਪਨਵਿਕ ਗਰੁੱਪ ਆਸਟਰੇਲੀਆ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

04/30/2022 12:38:02 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਿੱਖਾਂ ਦੇ ਇਕ ਵਫ਼ਦ ਦੀ ਮੇਜ਼ਬਾਨੀ ਕੀਤੀ। ਪੀ.ਐੱਮ. ਮੋਦੀ ਨੇ ਪਨਵਿਕ ਗਰੁੱਪ ਦੇ ਮਾਲਕ ਰੁਪਿੰਦਰ ਸਿੰਘ ਬਰਾੜ ਅਤੇ ਸਿੱਖ ਖੇਡਾਂ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਢਿੱਲੋਂ ਨੇ ਪ੍ਰਧਾਨ ਮੰਤਰੀ ਨੂੰ ਗੁਜਾਰਿਸ਼ ਕੀਤੀ ਕਿ ਪ੍ਰਵਾਸੀਆਂ ਦੇ ਸਿੱਖ ਮਸਲਿਆਂ ਨੂੰ ਸੁਲਝਾਉਣ ਲਈ ਪੀ.ਐੱਮ.ਓ. ਸਿੱਧਾ ਰਾਬਤਾ ਬਣਾਵੇ ਅਤੇ ਵਿਚੋਲੀਏ ਖ਼ਤਮ ਕੀਤੇ ਜਾਣ। ਪ੍ਰਧਾਨ ਮੰਤਰੀ ਮੋਦੀ ਨੇ 7, ਲੋਕ ਕਲਿਆਣ ਮਾਰਗ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਇਸ ਸਿੱਖ ਵਫ਼ਦ ਨੂੰ ਮਿਲਣ ਉਪਰੰਤ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਲਈ ਸਿੱਖ ਸਮਾਜ ਦੇ ਯੋਗਦਾਨ ਲਈ ਪੂਰਾ ਭਾਰਤ ਅਹਿਸਾਨਮੰਦ ਅਨੁਭਵ ਕਰਦਾ ਹੈ। ਵਫ਼ਦ ਵਿਚ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ। ਇਨ੍ਹਾਂ 'ਚੋਂ ਬਹੁਤ ਸਾਰੇ ਪ੍ਰਵਾਸੀ ਸਨ। ਕੈਨੇਡਾ, ਈਰਾਨ ਅਤੇ ਫਰਾਂਸ ਸਮੇਤ ਵੱਖ-ਵੱਖ ਦੇਸ਼ਾਂ ਦੇ ਦੌਰੇ ਦੌਰਾਨ ਵਿਦੇਸ਼ੀ ਸਿੱਖਾਂ ਨਾਲ ਆਪਣੀਆਂ ਮੁਲਾਕਾਤਾਂ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਵੀ ਉਹ ਵਿਦੇਸ਼ ਦੌਰੇ 'ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਿੱਖਾਂ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੁੰਦਾ ਹੈ।

PunjabKesari

ਮੈਰੂਨ ਰੰਗ ਦੀ ਦਸਤਾਰ ਬੰਨ ਕੇ ਪ੍ਰਧਾਨ ਮੰਤਰੀ ਨੇ ਕਿਹਾ,“ਸਿੱਖ ਭਾਈਚਾਰੇ ਨੇ ਭਾਰਤ ਅਤੇ ਹੋਰ ਦੇਸ਼ਾਂ ਦਰਮਿਆਨ ਇਕ ਕੜੀ ਦਾ ਕੰਮ ਕੀਤਾ ਹੈ।” ਇਨ੍ਹਾਂ ਤੋਂ ਬਿਨਾਂ ਨਾ ਤਾਂ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ ਅਤੇ ਨਾ ਹੀ ਹਿੰਦੁਸਤਾਨ ਪੂਰਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਬਿਨਾਂ ਕਿਸੇ ਸਾਧਨ ਦੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਗਏ ਅਤੇ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਹ ਭਾਵਨਾ ਅੱਜ "ਨਵੇਂ ਭਾਰਤ" ਦੀ ਭਾਵਨਾ ਬਣ ਗਈ ਹੈ ਅਤੇ ਉਸ ਨੂੰ ਹਮੇਸ਼ਾ ਭਾਰਤ ਦਾ "ਰਾਸ਼ਟਰਦੂਤ" ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ,''ਤੁਸੀਂ ਸਾਰੇ ਭਾਰਤ ਤੋਂ ਬਾਹਰ ਮਾਂ ਭਾਰਤੀ ਦੀ ਬੁਲੰਦ ਆਵਾਜ਼ ਹੋ...ਬੁਲੰਦ ਪਛਾਣ ਹੋ। ਭਾਰਤ ਦੀ ਤਰੱਕੀ ਦੇਖ ਕੇ ਤੁਹਾਡੀ ਛਾਤੀ ਵੀ ਚੌੜੀ ਹੋ ਜਾਂਦੀ ਹੈ... ਤੁਹਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।'' 

PunjabKesari


DIsha

Content Editor

Related News