ਜੰਗਲ 'ਚੋਂ ਲੈ ਆਇਆ ਪੈਂਥਰ ਦਾ ਬੱਚਾ, ਬੋਲਿਆ-ਘਰ 'ਚ ਖੇਡਦੇ ਰਹਿਣਗੇ ਬੱਚੇ

06/19/2017 5:44:45 PM

ਰਾਜਸਮੰਦ— ਰਾਜਸਮੰਦ ਜ਼ਿਲੇ 'ਚ ਨਦੀ ਕਿਨਾਰੇ ਮਿਲੇ ਇਕ ਪੈਂਥਰ ਦੇ ਬੱਚੇ ਨੂੰ ਇਕ ਪਿੰਡ ਵਾਸੀ ਘਰ ਲੈ ਆਇਆ। ਇਹ ਸੂਚਨਾ ਜਦੋਂ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਹ ਵੱਡੀ ਸੰਖਿਆ 'ਚ ਇੱਕਠੇ ਹੋ ਗਏ। ਪਿੰਡ ਵਾਸੀਆਂ ਨੇ ਉਸ ਨੂੰ ਸਮਝਾਇਆ ਕਿ ਬੱਚੇ ਦੀ ਤਲਾਸ਼ 'ਚ ਉਸ ਦੀ ਮਾਂ ਪਿੰਡ ਆ ਸਕਦੀ ਹੈ ਅਤੇ ਲੋਕਾਂ 'ਤੇ ਹਮਲਾ ਕਰ ਸਕਦੀ ਹੈ। ਇਸ 'ਤੇ ਪੈਂਥਰ ਲੈ ਕੇ ਆਉਣ ਵਾਲੇ ਵਿਅਕਤੀ ਨੇ ਕਿਹਾ ਕਿ ਮੈਨੂੰ ਕੀ ਪਤਾ ਇਹ ਕਿਹੜਾ ਜਾਨਵਰ ਹੈ, ਜੰਗਲ 'ਚ ਰੋ ਰਿਹਾ ਸੀ ਤਾਂ ਮੈਂ ਇਸ ਨੂੰ ਆਪਣੇ ਘਰ ਬੱਚਿਆਂ ਦੇ ਖੇਡਣ ਲਈ ਲੈ ਕੇ ਆ ਗਿਆ।

 


ਰਾਜਸਮੰਦ ਦੇ ਕੁੰਚੋਲੀ ਪਿੰਡ ਦਾ ਇਕ ਵਿਅਕਤੀ ਐਤਵਾਰ ਨੂੰ ਜੰਗਲ ਗਿਆ ਸੀ। ਬਨਾਸ ਨਦੀ ਕਿਨਾਰੇ ਗੁਫਾ ਨੇੜੇ ਗੁਜ਼ਰਨ ਦੌਰਾਨ ਉਸ ਨੂੰ ਜੰਗਲੀ ਜਾਨਵਰ ਦੀ ਆਵਾਜ਼ ਆਈ। ਉਸ ਨੇ ਦੇਖਿਆ ਤਾਂ ਗੁਫਾ 'ਚ ਪੈਂਥਰ ਦਾ ਬੱਚਾ ਸੀ। ਆਸਪਾਸ ਕੋਈ ਹੋਰ ਪੈਂਥਰ ਨਹੀਂ ਸੀ। ਥੌੜੀ ਦੇਰ ਇੱਧਰ-ਉਧਰ ਦੇਖਣ ਦੇ ਬਾਅਦ ਉਹ ਗੁਫਾ 'ਚ ਗਿਆ ਅਤੇ ਬੱਚੇ ਨੂੰ ਚੁੱ ਕੇ ਆਪਣੇ ਘਰ ਲੈ ਆਇਆ। ਬੱਚੇ ਨੂੰ ਘਰ ਲਿਆਉਂਦੇ ਹੀ ਪਿੰਡ 'ਚ ਇਹ ਖਬਰ ਫੈਲ ਗਈ। ਉਸ ਦੇ ਘਰ ਦੇ ਬਾਹਰ ਭੀੜ ਲੱਗ ਗਈ। ਇਸ ਵਿਚਕਾਰ ਉਸ ਨੇ ਬੱਚੇ ਨੂੰ ਦੁੱਧ ਪਿਲਾਇਆ। 

 


ਬੱਚੇ ਨੂੰ ਘਰ ਲਿਆਉਣ ਵਾਲੇ ਨੂੰ ਪਿੰਡ ਵਾਸੀਆਂ ਨੇ ਸਮਝਾਇਆ ਕਿ ਉਹ ਬੱਚੇ ਨੂੰ ਲੈ ਆਇਆ ਹੈ ਪਰ ਮੁਸ਼ਕਲ ਨਿਸ਼ਚਿਤ ਹੈ। ਇਕ ਤਾਂ ਵਣ ਵਿਭਾਂਗ ਉਸ ਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਅਤੇ ਦੂਜੇ ਪਾਸੇ ਇਸ ਦੀ ਮਾਂ ਵੀ ਬੱਚੇ ਦੀ ਤਲਾਸ਼ 'ਚ ਇੱਥੇ ਆ ਸਕਦੀ ਹੈ। ਜਿਸ ਨਾਲ ਕਈ ਦੀ ਜਾਨ ਖਤਰੇ 'ਚ ਪੈ ਸਕਦੀ ਹੈ। ਗੱਲ ਸਮਝ ਆਉਣ ਦੇ ਬਾਅਦ ਉਹ ਉਸ ਨੂੰ ਜੰਗਲ 'ਚ ਛੱਡ ਆਇਆ। ਇਸ ਦੇ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਜਾਣਕਾਰੀ ਵਣ ਵਿਭਾਗ ਨੂੰ ਦੇ ਦਿੱਤੀ ਹੈ।