ਬ੍ਰੇਕ ਲੱਗਣ 'ਤੇ ਉੱਛਲੀ ਬੱਸ, ਅੰਦਰ ਬੈਠਾ 5 ਸਾਲਾਂ ਬੱਚੇ ਦੀ ਹੇਠਾਂ ਡਿੱਗਣ ਕਾਰਨ ਦਰਦਨਾਕ ਮੌਤ

03/20/2019 12:00:27 PM

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲੇ 'ਚ ਬ੍ਰੇਕ ਲੱਗਣ 'ਤੇ ਬੱਸ ਅੰਦਰ ਬੈਠਾ ਬੱਚਾ ਟੁੱਟੇ ਫਲੋਰ ਰਾਹੀਂ ਹੇਠਾਂ ਡਿੱਗ ਪਿਆ,ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਵਾਲੇ ਸਥਾਨ ਤੇ ਪੁਲਸ ਪਹੁੰਚੀ ਅਤੇ ਕੇਸ ਦਰਜ ਕਰਕੇ ਜਾਂਚ 'ਚ ਜੁੱਟ ਗਈ। ਰਿਪੋਰਟ ਮੁਤਾਬਕ ਪਾਨੀਪਤ ਦੇ ਕੱਚਾ ਕੈਂਪ ਇਲਾਕੇ ਦੇ ਪੂਰੇ ਵਾਲੀ ਕਾਲੋਨੀ 'ਚ ਰਹਿਣ ਵਾਲਾ 5 ਸਾਲਾਂ ਬੱਚਾ ਕਾਰਤਿਕ ਆਪਣੇ ਵੱਡਾ ਭਰਾ (ਜਤਿਨ) ਅਤੇ ਮਾਂ (ਰਜਨੀ) ਸਮੇਤ ਚਾਚਾ (ਮਨੋਜ) ਨਾਲ ਸਤਸੰਗ ਸੁਣਨ ਗਿਆ ਸੀ। ਘਰ ਵਾਪਸੀ ਸਮੇਂ ਕਾਰਤਿਕ ਆਪਣੇ ਪਰਿਵਾਰ ਨਾਲ ਇੱਕ ਬੱਸ 'ਚ ਬੈਠ ਗਿਆ ਅਤੇ ਚਾਚਾ ਬਾਈਕ 'ਤੇ ਪਿੱਛੇ ਆ ਰਿਹਾ ਸੀ, ਜਿਸ ਬੱਸ 'ਚ ਕਾਰਤਿਕ ਆਪਣੇ ਪਰਿਵਾਰ ਨਾਲ ਬੈਠਾ ਸੀ, ਉਸ ਬੱਸ ਦਾ ਫਲੋਰ ਟੁੱਟਿਆ ਹੋਇਆ ਸੀ। ਫਲੋਰ 'ਤੇ ਲੱਕੜ ਦਾ ਫੱਟਾ ਲੱਗਿਆ ਹੋਇਆ ਸੀ। ਜਦੋਂ ਬੱਸ ਨੇ ਰਸਤੇ 'ਚ ਬ੍ਰੇਕ ਲਗਾਈ ਤਾਂ ਕਾਰਤਿਕ ਟੁੱਟੇ ਫਲੋਰ ਰਾਹੀਂ ਹੇਠਾ ਡਿੱਗ ਗਿਆ ਅਤੇ ਉਪਰੋ ਬੱਸ ਦਾ ਪਹੀਆਂ ਲੰਘਣ ਕਾਰਨ ਮੌਕੇ 'ਤੇ ਮੌਤ ਹੋ ਗਈ। ਕਾਰਤਿਕ ਦੇ ਚਾਚੇ ਨੇ ਬੱਚੇ ਨੂੰ ਡਿੱਗਦੇ ਦੇਖਿਆ ਅਤੇ ਬੱਸ ਰੁਕਵਾਈ। ਹੇਠਾਂ ਡਿੱਗਦੇ ਹੀ ਕਾਰਤਿਕ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਵਾਲੇ ਸਥਾਨ 'ਤੇ ਪੁਲਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਡਰਾਈਵਰ ਫਰਾਰ ਹੋ ਗਿਆ ਅਤੇ ਗੁੱਸੇ 'ਚ ਆਏ ਲੋਕਾਂ ਨੇ ਬੱਸ ਦੀ ਕਾਫੀ ਭੰਨ ਤੋੜ ਕੀਤੀ।

Iqbalkaur

This news is Content Editor Iqbalkaur