ਪਾਨੀਪਤ : ਭਾਜਪਾ ਆਗੂ ਨੂੰ ਅਣਪਛਾਤੇ ਵਿਅਕਤੀ ਨੇ ਮਾਰੀ ਗੋਲੀ

08/14/2018 10:01:33 PM

ਪਾਨੀਪਤ,(ਅਨਿਲ ਰਾਠੀ)— ਹਰਿਆਣਾ ਦੇ ਪਾਨੀਪਤ ਜ਼ਿਲੇ 'ਚ ਭਾਜਪਾ ਨੌਜਵਾਨ ਆਗੂ ਵਿਜੇ ਸਹਿਗਲ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅੱਜ ਗੋਲੀ ਮਾਰ ਦਿੱਤੀ। ਜ਼ਖਮੀ ਆਗੂ ਵਿਜੇ ਨੂੰ ਜ਼ਿਲੇ ਦੇ ਪ੍ਰੇਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨੌਜਵਾਨ ਆਗੂ ਨੂੰ ਕਿਸ ਨੇ ਗੋਲੀ ਮਾਰੀ, ਇਸ ਬਾਰੇ ਅਜੇ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।