ਸੀ.ਐੱਮ. ਦੇ ਪ੍ਰੋਗਰਾਮ ''ਚ ਡਿੱਗਿਆ ਪੰਡਾਲ, ਵਾਲ-ਵਾਲ ਬਚੇ ਯੋਗੀ ਆਦਿੱਤਿਯਨਾਥ

09/22/2017 10:04:49 AM

ਉੱਤਰ ਪ੍ਰਦੇਸ਼— ਯੋਗੀ ਆਦਿੱਤਿਯਨਾਥ ਦੀ ਯੂ.ਪੀ. 'ਚ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਰਾਜ ਦੇ ਕਿਸਾਨਾਂ ਦੇ ਕਰਜ਼ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਅਜਿਹੇ 'ਚ ਮੁੱਖ ਮੰਤਰੀ ਯੋਗੀ ਹਾਲ ਹੀ 'ਚ ਕਿਸਾਨਾਂ ਦੇ ਕਰਜ਼ ਮੁਆਫ਼ੀ ਦਾ ਪ੍ਰਮਾਣ ਪੱਤਰ ਵੰਡਣ ਇਕ ਪ੍ਰੋਗਰਾਮ ਪੁੱਜੇ। 
ਯੋਗੀ ਜਿਸ ਪ੍ਰੋਗਰਾਮ 'ਚ ਪੁੱਜੇ, ਉੱਥੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ ਅਤੇ ਯੋਗੀ ਸਮੇਤ ਸੈਂਕੜੇ ਲੋਕ ਵਾਲ-ਵਾਲ ਬਚ ਗਏ। ਖਬਰਾਂ ਅਨੁਸਾਰ ਤਾਂ ਦੀਨ ਦਿਆਲ ਉਪਾਧਿਆਏ ਗੋਰਖਪੁਰ ਯੂਨੀਵਰਸਿਟੀ ਕੰਪਲੈਕਸ 'ਚ ਕਰਜ਼ ਮੁਆਫ਼ੀ ਪ੍ਰਮਾਣ ਪੱਤਰ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।
ਤੇਜ਼ ਹਵਾਵਾਂ ਕਾਰਨ ਪ੍ਰੋਗਰਾਮ ਲਈ ਤਿਆਰ ਕੀਤੇ ਗਏ ਪੰਡਾਲ ਦਾ ਇਕ ਹਿੱਸਾ ਉਖੜ ਗਿਆ ਅਤੇ ਲੋਕਾਂ ਦੇ ਉੱਪਰ ਜਾ ਡਿੱਗਿਆ। ਹਾਲਾਂਕਿ ਇਸ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ। ਮੌਕੇ 'ਤੇ ਕੁਝ ਦੇਰ ਲਈ ਭੱਜ-ਦੌੜ ਦਾ ਮਾਹੌਲ ਬਣ ਗਿਆ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਯੋਗੀ ਇਸ ਤਰ੍ਹਾਂ ਵਾਲ-ਵਾਲ ਬਚ ਗਏ ਹਨ।