ਅਚਾਨਕ ਘੱਗਰ ਨਦੀਂ 'ਚ ਆਏ ਪਾਣੀ ਦੀ ਲਪੇਟ 'ਚ ਆਈ ਖੇਤੀਬਾੜੀ ਮਾਹਰ ਦੀ ਕਾਰ, ਲੋਕਾਂ ਨੇ ਇੰਝ ਬਚਾਈ

07/07/2019 9:49:12 AM

ਪੰਚਕੂਲਾ—ਹਰਿਆਣਾ ਦੇ ਪੰਚਕੂਲਾ ਜ਼ਿਲੇ 'ਚ ਘੱਗਰ ਨਦੀ ਦੇ ਨੇੜੇ ਪਿੰਡਾਂ 'ਚ ਖੇਤੀਬਾੜੀ ਮਾਹਰ ਵੱਲੋਂ ਕਿਸਾਨਾਂ ਨੂੰ ਨਾਬਾਰਡ (ਨੈਸ਼ਨਲ ਬੈਂਕ ਫਾਰ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ) ਸੰਬੰਧੀ ਜਾਣਕਾਰੀ ਦੇਣ ਲਈ ਪਹੁੰਚੇ, ਪਰ ਉੱਥੇ ਪਹੁੰਚੇ ਖੇਤੀਬਾੜੀ ਮਾਹਰਾਂ ਲਈ ਉਸ ਸਮੇਂ ਵੱਡੀ ਮੁਸੀਬਤ ਫਸ ਗਏ ਜਦੋਂ ਅਚਾਨਕ ਘੱਗਰ ਨਦੀ 'ਚ ਤੇਜ਼ ਵਹਾਅ ਨਾਲ ਪਾਣੀ ਆਉਣ ਕਰਕੇ ਉਨ੍ਹਾਂ ਦੀ ਕਾਰ ਰੁੜ੍ਹਨ ਲੱਗੀ। ਦਰਅਸਲ ਬਰਸਾਤ ਦਾ ਮੌਸਮ ਪੰਚਕੂਲਾ ਦੇ ਮੋਰਨੀ ਖੇਤਰ ਦੇ ਘੱਗਰ ਨਦੀ 'ਤੇ ਵਸੇ ਪਿੰਡਾਂ ਲਈ ਕਾਫੀ ਆਫਤ ਲੈ ਕੇ ਆਉਂਦਾ ਹੈ। ਨਦੀ ਦੇ ਆਰ-ਪਾਰ ਜਾਣ ਲਈ ਕੋਈ ਸਥਾਈ ਸਾਧਨ ਨਾ ਹੋਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਅਕਸਰ ਭਾਰੀ ਜ਼ੋਖਿਮ ਦਾ ਸਾਹਮਣਾ ਕਰਨਾ ਪੈਂਦਾ ਹੈ। 

ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਨਦੀ 'ਚ ਅਚਾਨਕ ਹਿਮਾਚਲ ਵੱਲੋਂ ਤੇਜ਼ ਵਹਾਅ ਨਾਲ ਪਾਣੀ ਆਉਣ ਲੱਗਾ, ਜਿਸ ਦੀ ਜਾਣਕਾਰੀ ਪਿੰਡ ਦੇ ਲੋਕਾਂ ਅਤੇ ਖੇਤੀਬਾੜੀ ਮਾਹਰ ਨੂੰ ਮਿਲਣ 'ਤੇ ਜਦੋਂ ਉਹ ਨਦੀ ਕਿਨਾਰੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਨਦੀ ਦੇ ਪਾਣੀ ਨੇ ਆਪਣੀ ਲਪੇਟ 'ਚ ਲੈ ਲਈ ਹੈ। ਪਿੰਡ ਦੇ ਲੋਕਾਂ ਨੇ ਹਿੰਮਤ ਦਿਖਾਈ ਅਤੇ ਗੱਡੀ ਨੂੰ ਰੱਸੀਆਂ ਨਾਲ ਬੰਨਿਆ ਅਤੇ ਫਿਰ ਰੱਸੀਆਂ ਨੂੰ ਰੁੱਖਾਂ ਨਾਲ ਬੰਨ ਕੇ ਰੁੜ੍ਹਨ ਤੋਂ ਬਚਾਇਆ ਪਰ ਕਾਰ 'ਚ ਖੇਤੀਬਾੜੀ ਮਾਹਰ ਦਾ ਲੈਪਟਾਪ ਅਤੇ ਕੁਝ ਦਵਾਈਆਂ ਆਦਿ ਪਾਣੀ 'ਚ ਭਿੱਜਣ ਕਾਰਨ ਖਰਾਬ ਹੋ ਗਏ। 

PunjabKesari

ਪਿੰਡਵਾਸੀਆਂ ਦਾ ਕਹਿਣਾ ਹੈ ਕਿ ਝੂਲਾ ਪੁਲ ਤੋਂ ਅੱਗੇ ਕਾਫੀ ਪਿੰਡ ਹਨ, ਜੋ ਆਪਣੇ ਵਾਹਨ ਨਦੀ ਦੇ ਕੋਲ ਖੜ੍ਹੇ ਕਰ ਕੇ ਆਪਣੇ ਘਰ ਜਾਂਦੇ ਹਨ ਪਰ ਨਦੀ 'ਚ ਪਾਣੀ ਆਉਣ ਕਾਰਨ ਉਨ੍ਹਾਂ ਦੇ ਵਾਹਨਾਂ ਰੁੜਨ ਦਾ ਡਰ ਲੋਕਾਂ ਨੂੰ ਸਤਾਉਂਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀਆਂ ਫਸਲਾਂ ਮੰਡੀ ਤੱਕ ਲਿਜਾਣ ਲਈ ਝੂਲਾ ਪੁਲ ਦੇ ਕੋਲ ਸੜਕ ਤੱਕ ਢੋਣਾ ਪੈਂਦਾ ਹੈ।

PunjabKesari

ਪਿੰਡਵਾਸੀਆਂ ਨੇ ਡਿਪਟੀ ਕਮਿਸ਼ਨਰ ਪੰਚਕੂਲਾ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਦੀ ਆਰ ਪਾਰ ਕਰਨ ਲਈ ਝੂਲਾ ਪੁਲ ਦੇ ਸਥਾਨ 'ਤੇ ਕੰਕਰੀਟ ਪੁਲ ਬਣਾਇਆ ਜਾਵੇ।

PunjabKesari


Iqbalkaur

Content Editor

Related News