ਦੋ ਪੈਨ ਕਾਰਡ ਜਮਾ ਕਰਵਾਉਣ ਦੇ ਮਾਮਲੇ ''ਚ ਕਵਿਤਾ ਜੈਨ ਨੇ ਦਿੱਤੀ ਸਫਾਈ

10/06/2018 4:03:22 PM

ਸੋਨੀਪਤ— ਹਰਿਆਣਾ ਕੈਬਿਨਟ ਮੰਤਰੀ ਕਵਿਤਾ ਜੈਨ ਦੇ 2009 ਅਤੇ 2014 ਦੀਆਂ ਚੋਣ ਨਾਮਜ਼ਦ 'ਚ ਵੱਖ-ਵੱਖ ਪੈਨ ਕਾਰਡ ਜਮਾ ਕਰਵਾਉਣ ਦਾ ਮਾਮਲਾ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਫਾਈ 'ਚ ਕਿਹਾ ਕਿ ਹੋ ਸਕਦਾ ਹੈ ਕਿ ਦਸਤਾਵੇਜ਼ ਗੁੰਮ ਹੋ ਗਿਆ ਹੋਵੇ ਅਤੇ ਨਵਾਂ ਬਣਵਾਉਂਦੇ ਸਮੇਂ ਉਸ ਦਾ ਸੀਰੀਅਲ ਨੰਬਰ ਬਦਲ ਗਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਉਣਗੇ।
ਦੱਸ ਦੇਈਏ ਕਿ ਕਵਿਤਾ ਜੈਨ ਦੇ 2 ਵੱਖ ਵਿਧਾਨਸਭਾ ਚੋਣਾਂ 'ਚ ਦਾਇਰ ਨਾਮਜ਼ਦਗੀ ਦੇ ਦਸਤਾਵੇਜ਼ਾਂ 'ਚ 2 ਵੱਖ-ਵੱਖ ਪੈਨ ਕਾਰਡ ਦਿਖਾਏ ਗਏ। 2009 'ਚ ਪੈਨ ਕਾਰਡ ਨੰਬਰ AASPJ1161D ਅਤੇ 2014 ACSPJ1161D 'ਚ ਦਾਇਰ ਪੈਨ ਕਾਰਡ ਨੰਬਰ ਇਸਤੇਮਾਲ ਕੀਤਾ ਗਿਆ।