ਪਾਕਿਸਤਾਨੀ ਹਿੰਦੂ ਰਫਿਊਜੀ ਨੇ ਆਪਣੀ ਧੀ ਦਾ ਨਾਂ ਰੱਖਿਆ ''ਨਾਗਰਿਕਤਾ''

12/12/2019 1:45:48 AM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ 'ਚ ਪਾਸ ਹੋ ਗਿਆ ਹੈ। ਇਸ ਬਿੱਲ ਦੇ ਪਾਸ ਹੋਣ 'ਤੇ ਮਜਨੂ ਕਾ ਟੀਲਾ 'ਚ ਰਹਿਣ ਵਾਲੀ ਇਕ ਪਾਕਿਸਤਾਨੀ ਹਿੰਦੂ ਸ਼ਰਣਾਰਥੀ ਮਹਿਲਾ ਨੇ ਆਪਣੀ ਦੋ ਦਿਨਾਂ ਧੀ ਦਾ ਨਾਂ 'ਨਾਗਰਿਕਤਾ' ਰੱਖਿਆ। ਮਹਿਲਾ ਨੇ ਕਿਹਾ, 'ਇਹ ਮੇਰੀ ਸਭ ਤੋਂ ਵੱਡੀ ਇੱਛਾ ਹੈ ਕਿ ਨਾਗਰਿਕਤਾ ਸੋਧ ਬਿੱਲ 2019 ਸੰਸਦ 'ਚ ਪਾਸ ਹੋਵੇ। ਅੱਜ ਇਹ ਬਿੱਲ ਸੰਸਦ 'ਚ ਪਾਸ ਹੋ ਗਿਆ।
ਦੱਸ ਦਈਏ ਕਿ ਲੋਕ ਸਭਾ 'ਚ ਬਿੱਲ ਦੇ ਪੱਖ 'ਚ 117 ਅਤੇ ਵਿਰੋਧ 'ਚ 92 ਵੋਟ ਪਏ। ਰਾਜ ਸਭਾ 'ਚ ਇਸ ਬਿੱਲ ਦੇ ਪੱਖ 'ਚ 125 ਵੋਟ ਪਏ, ਜਦਕਿ 105 ਸੰਸਦਾਂ ਨੇ ਇਸ ਦੇ ਖਿਲਾਫ ਵੋਟ ਦਿੱਤਾ। ਬਿੱਲ 'ਤੇ ਵੋਟਿੰਗ ਤੋਂ ਪਹਿਲਾਂ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਲਈ ਵੀ ਵੋਟਿੰਗ ਹੋਈ ਪਰ ਇਹ ਪ੍ਰਸਤਾਵ ਡਿੱਗ ਗਿਆ। ਸਿਲੈਕਟ ਕਮੇਟੀ ਕੋਲ ਭੇਜਣ ਦੇ ਪੱਖ 'ਚ ਸਿਰਫ 99 ਵੋਟ ਪਏ, ਜਦਕਿ 124 ਸੰਸਦ ਮੈਂਬਰਾਂ ਨੇ ਇਸ ਦੇ ਖਿਲਾਫ ਵੋਟ ਦਿੱਤਾ।


Inder Prajapati

Content Editor

Related News