ਪਾਕਿਸਤਾਨੀ ਫੌਜ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

Tuesday, Jan 08, 2019 - 05:31 PM (IST)

ਜੰਮੂ— ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਮੰਗਲਵਾਰ ਨੂੰ ਕੰਟਰੋਲ ਰੇਖਾ 'ਤੇ ਅਗਲੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ। ਇਕ ਹਫਤੇ 'ਚ ਇਹ ਪੰਜਵੀ ਵਾਰ ਜੰਗਬੰਦੀ ਦਾ ਉਲੰਘਣ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਪੁੰਛ ਦੇ ਸੈਕਟਰ ਦੇ ਗੁਲਪੁਰ ਅਤੇ ਖਾਰੀ ਕਰਮਾਰਾ ਇਲਾਕਿਆਂ 'ਚ ਕੰਟਰੋਲ ਰੇਖਾ 'ਤੇ ਚੌਕੀਆਂ 'ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਪਾਕਿਸਾਤਨ ਨੇ ਸ਼ਨੀਵਾਰ ਨੂੰ ਮਨਕੋਟ, ਖਾਰੀ ਕਰਮਾਰਾ ਅਤੇ ਗੁਲਪੁਰ ਇਲਾਕਿਆਂ 'ਚ ਕੰਟਰੋਲ ਰੇਖਾ 'ਤੇ ਭਾਰੀ ਗੋਲੀਬਾਰੀ ਕੀਤੀ। ਪੁੰਛ ਸੈਕਟਰ 'ਚ ਵੀਰਵਾਰ, ਬੁੱਧਵਾਰ ਅਤੇ ਮੰਗਲਵਾਰ ਨੂੰ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ। ਪਿਛਲੇ 15 ਸਾਲਾਂ 'ਚ ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੇ ਜਾਣ ਦੀ ਸਭ ਤੋਂ ਜ਼ਿਆਦਾ ਘਟਨਾਵਾਂ ਬੀਤੇ ਸਾਲ ਦੇਖੀਆਂ ਗਈਆਂ ਸਨ।


Neha Meniya

Content Editor

Related News