ਪਾਕਿ ਨੂੰ ਨਹੀਂ ਦੇਵਾਂਗੇ ਇਕ ਇੰਚ ਵੀ ਜ਼ਮੀਨ : ਸ਼ਸ਼ੀ ਥਰੂਰ

09/10/2019 1:13:42 AM

ਨਵੀਂ ਦਿੱਲੀ – 5 ਅਗਸਤ ਨੂੰ ਜੰਮੂ-ਕਸ਼ਮੀਰ ’ਚੋਂ ਆਰਟੀਕਲ 370 ਹਟਾਏ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਸੀ ਪਰ ਅੱਜ ਕਾਂਗਰਸ ਦੇ ਨੇਤਾਵਾਂ ਦੇ ਸੁਰ ਬਦਲਣ ਲੱਗੇ ਹਨ। ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਯੂ. ਐੱਨ. ਐੱਚ. ਆਰ. ਸੀ.) ’ਚ ਉਠਾਏ ਜਾਣ ’ਤੇ ਕਾਂਗਰਸ ਨੇ ਮੋਦੀ ਸਰਕਾਰ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਅਸੀਂ ਇਕ ਇੰਚ ਵੀ ਜ਼ਮੀਨ ਪਾਕਿਸਤਾਨ ਨੂੰ ਨਹੀਂ ਦੇਵਾਂਗੇ।

ਥਰੂਰ ਨੇ ਪਾਕਿਸਤਾਨ ’ਤੇ ਵਰ੍ਹਦੇ ਹੋਏ ਕਿਹਾ,‘‘ਜਿੱਥੋਂ ਤਕ ਭਾਰਤ ਦੇ ਅੰਦਰੂਨੀ ਮਾਮਲਿਆਂ ਦਾ ਸਵਾਲ ਹੈ, ਪਾਕਿਸਤਾਨ ਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ। ਅਸੀ ਵਿਰੋਧੀ ਧਿਰ ’ਚ ਹਾਂ, ਅਸੀਂ ਸਰਕਾਰ ਦੀ ਆਲੋਚਨਾ ਕਰ ਸਕਦੇ ਹਾਂ ਪਰ ਭਾਰਤ ਦੇ ਬਾਹਰ ਅਸੀਂ ਸਾਰੇ ਇਕ ਹਾਂ। ਅਸੀਂ ਇਕ ਇੰਚ ਵੀ ਜ਼ਮੀਨ ਪਾਕਿਸਤਾਨ ਨੂੰ ਨਹੀਂ ਦੇਵਾਂਗੇ।’’

Inder Prajapati

This news is Content Editor Inder Prajapati