ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ, ਕਠੂਆ ਅਤੇ ਸਾਂਭਾ ਨੇੜੇ ਕੀਤੀ ਗੋਲੀਬਾਰੀ

09/18/2019 12:23:15 AM

ਜੰਮੂ - ਪਾਕਿਸਤਾਨੀ ਰੇਂਜਰਾਂ ਨੇ ਮੰਗਲਵਾਰ ਨੂੰ ਜੰਗਬੰਦੀ ਦੀ ਉਲੰਘਣਾ ਕਰਦਿਆਂ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਜੰਮੂ-ਕਸ਼ਮੀਰ ਦੇ ਸਾਂਭਾ ਅਤੇ ਕਠੂਆ ਜ਼ਿਲਿਆਂ ’ਚ ਮੂਹਰੀ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਦੁਪਹਿਰ 1 ਵਜੇ ਸੰਬਨ ਅਤੇ ਹੀਰਾਨਗਰ ਸੈਕਟਰਾਂ ’ਚ ਮੂਹਰੀਆਂ ਚੌਕੀਆਂ ’ਤੇ ਗੋਲੀਬਾਰੀ ਸ਼ੁਰੂ ਕੀਤੀ, ਜੋ ਦੁਪਹਿਰ 3 ਵਜੇ ਤਕ ਜਾਰੀ ਰਹੀ। ਇਸ ਤੋਂ ਬਾਅਦ ਵੀ ਰੁਕ-ਰੁਕ ਕੇ ਪਾਕਿ ਵਲੋਂ ਗੋਲੀਬਾਰੀ ਜਾਰੀ ਰਹੀ। ਭਾਰਤੀ ਜਵਾਨਾਂ ਨੇ ਵੀ ਇਸ ਦਾ ਮੂੰਹ-ਤੋੜ ਜਵਾਬ ਦਿੱਤਾ।

Inder Prajapati

This news is Content Editor Inder Prajapati