ਇਤਿਹਾਸ ''ਚ ਪਹਿਲੀ ਵਾਰ, ਪਾਕਿਸਤਾਨ ਨੇ ਬੰਦ ਕੀਤੀਆਂ ਡਾਕ ਸੇਵਾਵਾਂ

10/21/2019 5:07:07 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਪਾਕਿਸਤਾਨ ਨੇ ਹੁਣ ਨਵੀਂ ਚਾਲ ਚਲੀ ਹੈ। ਪਾਕਿਸਤਾਨ ਨੇ ਹੁਣ ਦੋਹਾਂ ਦੇਸ਼ਾਂ ਵਿਚਾਲੇ ਡਾਕ ਸੇਵਾ 'ਤੇ ਰੋਕ ਲਾ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਡੇਢ ਮਹੀਨੇ ਤੋਂ ਪਾਕਿਸਤਾਨ ਨੇ ਭਾਰਤ ਆਉਣ ਵਾਲੀਆਂ ਚਿੱਠੀਆਂ ਨੂੰ ਲੈਣਾ ਬੰਦ ਕਰ ਦਿੱਤਾ ਹੈ। 27 ਅਗਸਤ ਤੋਂ ਪਾਕਿਸਤਾਨ ਨੇ ਅਚਾਨਕ ਭਾਰਤ ਨਾਲ ਚਿੱਠੀਆਂ ਦੇ ਆਦਾਨ-ਪ੍ਰਦਾਨ ਬੰਦ ਕਰ ਦਿੱਤਾ। ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਪਾਕਿਸਤਾਨ ਨੇ ਭਾਰਤ ਤੋਂ ਜਾਣ ਵਾਲੀ ਡਾਕ ਸੇਵਾ ਬੰਦ ਕੀਤੀ ਹੈ। ਵੰਡ ਅਤੇ ਦੋਹਾਂ ਦੇਸ਼ਾਂ ਵਿਚਾਲੇ ਯੁੱਧ ਹੋਣ ਦੇ ਬਾਵਜੂਦ ਕਦੇ ਵੀ ਇਹ ਸੇਵਾ ਬੰਦ ਨਹੀਂ ਹੋਈ ਸੀ। 

ਡਾਕ ਸੇਵਾਵਾਂ ਦੇ ਡਾਇਰੈਕਟਰ ਆਰਵੀ ਚੌਧਰੀ ਨੇ ਪਾਕਿਸਤਾਨ ਦੇ ਇਸ ਕਦਮ ਨੂੰ ਇਕ ਪਾਸੜ ਫੈਸਲਾ ਕਰਾਰ ਦਿੱਤਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਉਨ੍ਹਾਂ ਨੇ ਇਸ ਤ੍ਹਰਾਂ ਦਾ ਕਦਮ ਚੁੱਕਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਾਕਿਸਤਾਨ ਨੇ ਇਹ ਕਦਮ ਭਾਰਤ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਚੁੱਕਿਆ ਹੈ। ਪਾਕਿਸਤਾਨ ਦਾ ਇਹ ਫੈਸਲਾ ਕੌਮਾਂਤਰੀ ਨਿਯਮਾਂ ਦਾ ਉਲੰਘਣ ਹੈ। ਇੱਥੇ ਦੱਸ ਦੇਈਏ ਕਿ ਦੇਸ਼ ਭਰ 'ਚ 28 ਵਿਦੇਸ਼ੀ ਡਾਕ ਘਰਾਂ (ਐੱਫ. ਪੀ. ਓ.) 'ਚੋਂ ਸਿਰਫ ਦਿੱਲੀ ਅਤੇ ਮੁੰਬਈ ਐੱਫ. ਪੀ. ਓ. ਨੂੰ ਹੀ ਪਾਕਿਸਤਾਨ ਨੂੰ ਡਾਕ ਮੇਲ ਭੇਜਣ ਅਤੇ ਆਉਣ ਵਾਲੇ ਲਈ ਨਾਮਜ਼ਦ ਕੀਤਾ ਗਿਆ ਹੈ।
 

Tanu

This news is Content Editor Tanu