ਭਾਰਤ ਕੋਲੋਂ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀਆਂ ਨੂੰ ਨਹੀਂ ਭੰਨਣੇ ਚਾਹੀਦੇ ਟੀ. ਵੀ. : ਬਾਬਾ ਰਾਮਦੇਵ

06/17/2017 9:09:17 PM

ਅਹਿਮਦਾਬਾਦ — ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਕ੍ਰਿਕਟ ਮੈਚ ਨੂੰ ਸਰਹੱਦ 'ਤੇ ਹੋ ਰਹੀ ਗੋਲੀਬਾਰੀ ਅਤੇ ਅੱਤਵਾਦ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ, ਕਿਉਂਕਿ ਪਾਕਿਸਤਾਨ ਦੇ ਸਾਰੇ ਲੋਕ ਅੱਤਵਾਦੀ ਨਹੀਂ ਹਨ। ਆਈ. ਸੀ. ਸੀ. ਚੈਂਪੀਅਨ ਟਰਾਫੀ ਦੇ ਐਤਵਾਰ ਨੂੰ ਇੰਗਲੈਂਡ ਦੇ ਓਵਲ 'ਚ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਸ਼ਨੀਵਾਰ ਨੂੰ ਇਥੇ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਉਨ੍ਹਾਂ ਦੇ 4 ਦਿਨਾਂ ਯੋਗ ਕੈਂਪ ਦੇ ਸਿਲਸਿਲੇ 'ਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਬਾਬਾ ਰਾਮਦੇਵ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਵੀ ਭਾਰਤ ਕੋਲੋਂ ਹਾਰ ਜਾਣ ਤੋਂ ਬਾਅਦ ਟੀ. ਵੀ. ਨਹੀਂ ਟੁੜਣੇ ਚਾਹੀਦੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਯੋਗ ਸਿਖਾਉਣ ਲਈ ਉਹ ਉਥੇ ਵੀ ਜਾਣ ਲਈ ਤਿਆਰ ਹਨ। ਉਨ੍ਹਾਂ ਨੂੰ ਇਸ ਦੇ ਲਈ ਸੱਦਾ ਵੀ ਮਿਲਿਆ ਹੈ। ਜਿਥੇ ਤੱਕ ਕਸ਼ਮੀਰ ਦੀ ਗੱਲ ਹੈ ਤਾਂ ਉਹ ਉਥੇ ਪਹਿਲਾਂ ਵੀ ਜਾ ਚੁੱਕੇ ਹਨ ਅਤੇ ਅੱਗੇ ਵੀ ਜਾਣਗੇ। ਯੋਗ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ। ਬਾਬਾ ਰਾਮਦੇਵ ਨੇ ਦੋਹਰਾਇਆ ਕਿ ਕਸ਼ਮੀਰ ਦੀ ਸੱਮਸਿਆ ਦੇ ਹੱਲ ਲਈ ਸਰਕਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦਾ ਫਿਰ ਤੋਂ ਭਾਰਤ 'ਚ ਸ਼ਾਮਲ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਸਮੱਸਿਆ ਲਈ ਜ਼ਿੰਮੇਵਾਰ ਅੱਤਵਾਦੀ ਹਾਫਿਜ਼ ਸਇਦ, ਅਜ਼ਹਰ ਮਸੂਦ ਅਤੇ ਦਾਊਦ ਇਬਰਾਹਿਮ ਨੂੰ ਜਾਂ ਤਾਂ ਮਾਰੇ ਦੇਣਾ ਚਾਹੀਦਾ ਹੈ ਜਾਂ ਜਲਦ ਤੋਂ ਜਲਦ ਫੱੜ ਲੈਣਾ ਚਾਹੀਦਾ ਹੈ। ਪਾਕਿਸਤਾਨ ਦੇ ਸਾਰੇ ਲੋਕ ਅੱਤਵਾਦੀ ਨਹੀਂ ਹਨ।