ਵੱਖਵਾਦੀ ਨੇਤਾ ਮਲਿਕ ਦੀ ਪਤਨੀ ਨੇ ਪਾਕਿ ''ਚ ਲਹਿਰਾਇਆ ਝੰਡਾ

08/14/2019 1:50:43 PM

ਨਵੀਂ ਦਿੱਲੀ/ਇਸਲਾਮਾਬਾਦ (ਬਿਊਰੋ)— ਜੰਮੂ-ਕਸ਼ਮੀਰ ਦੇ ਗ੍ਰਿਫਤਾਰ ਵੱਖਵਾਦੀ ਨੇਤਾ ਮੁਹੰਮਦ ਯਾਸੀਨ ਮਲਿਕ ਦੀ ਪਤਨੀ ਮਸ਼ਾਲ ਮਲਿਕ ਨੇ ਅੱਜ ਭਾਵ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਇਸਲਾਮਾਬਾਦ ਵਿਚ ਝੰਡਾ ਲਹਿਰਾਇਆ। ਇਸ ਦੇ ਨਾਲ ਹੀ ਉਸ ਨੇ ਜਨਤਾ ਨੂੰ ਸੰਬੋਧਨ ਕੀਤਾ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ। 

 

ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਦਾ ਚੇਅਰਮੈਨ ਯਾਸੀਨ ਮਲਿਕ ਅੱਤਵਾਦੀ ਫੰਡਿੰਗ ਮਾਮਲੇ ਵਿਚ ਤਿਹਾੜ ਜੇਲ ਵਿਚ ਬੰਦ ਹੈ। ਮਲਿਕ ਨੂੰ 22 ਫਰਵਰੀ ਨੂੰ ਦੇਰ ਰਾਤ ਮਾਏਸੂਮਾ ਸਥਿਤ ਮਕਾਨ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਸ ਉਸ ਨੂੰ ਗ੍ਰਿਫਤਾਰ ਕਰ ਕੇ ਕੋਠੀਬਾਗ ਥਾਣੇ ਲੈ ਗਈ। ਇਸ ਦੇ ਬਾਅਦ ਮਲਿਕ ਨੂੰ ਦੇਰ ਰਾਤ ਸੈਂਟਰਲ ਜੇਲ ਭੇਜ ਦਿੱਤਾ ਗਿਆ। ਧਾਰਾ 370 ਹਟਾਉਣ ਦੇ ਬਾਅਦ ਕੋਈ ਬਵਾਲ ਨਾ ਹੋਵੇ ਇਸ ਲਈ ਸਾਵਧਾਨੀ ਵਜੋਂ ਮਲਿਕ ਦੀ ਗ੍ਰਿਫਤਾਰੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 21 ਫਰਵਰੀ ਨੂੰ ਹੀ ਰਾਜ ਸਰਕਾਰ ਨੇ ਉਸ ਦੀ ਸੁਰੱਖਿਆ ਹਟਾ ਲਈ ਸੀ।

ਇੱਥੇ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਜੇ.ਕੇ.ਐੱਲ.ਐੱਫ. 'ਤੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ।.) ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਅਤੇ ਵੱਖਵਾਦੀ ਸਮੂਹਾਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ਵਿਚ 10 ਅਪ੍ਰੈਲ ਨੂੰ ਯਾਸੀਨ ਮਲਿਕ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਵਿਚ ਪੁੱਛਗਿੱਛ ਕਰਨ ਦੇ ਬਾਅਦ ਐੱਨ.ਆਈ.ਏ. ਦੀ ਕੋਰਟ ਨੇ ਯਾਸੀਨ ਨੂੰ ਦਿੱਲੀ ਦੀ ਤਿਹਾੜ ਜੇਲ ਭੇਜ ਦਿੱਤਾ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਮਲਿਕ ਦੀ ਤਬੀਅਤ ਖਰਾਬ ਹੋਣ ਦੀ ਅਫਵਾਹ ਫੈਲ ਗਈ ਸੀ। ਉਦੋਂ ਮਲਿਕ ਦੀ ਪਤਨੀ ਮਸ਼ਾਲ ਹੁਸੈਨ ਨੇ ਇਕ ਵੀਡੀਓ ਸੰਦੇਸ਼ ਵਿਚ ਜੇਲ ਵਿਚ ਬੰਦ ਆਪਣੇ ਪਤੀ ਦੀ ਸਿਹਤ ਦੇ ਸੰਬੰਧ ਵਿਚ ਆਪਣੀ ਚਿੰਤਾ ਜ਼ਾਹਰ ਕੀਤੀ ਸੀ। ਇਸ ਮਗਰੋਂ ਤਿਹਾੜ ਜੇਲ ਪ੍ਰਸ਼ਾਸਨ ਨੇ ਬਿਆਨ ਜਾਰੀ ਕੀਤਾ ਕਿ ਮਲਿਕ ਜੇਲ ਵਿਚ ਹੈ ਅਤੇ ਸਿਹਤਮੰਦ ਹੈ।

Vandana

This news is Content Editor Vandana