ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਾਂਬਾ ''ਚ ਕੌਮਾਂਤਰੀ ਸਰਹੱਦ ''ਤੇ ਕੀਤੀ ਗੋਲੀਬਾਰੀ

05/03/2021 12:02:29 PM

ਜੰਮੂ- ਪਾਕਿਸਤਾਨੀ ਰੇਂਜ਼ਰਸ ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਸੋਮਵਾਰ ਨੂੰ ਕੌਮਾਂਤਰੀ ਸਰਹੱਦ (ਆਈ.ਬੀ.) ਕੋਲ ਗੋਲੀਬਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਏ ਰੱਖਣ ਲਈ ਇਸ ਸਾਲ 25 ਫਰਵਰੀ ਨੂੰ ਨਵਾਂ ਸਮਝੌਤਾ ਹੋਇਆ ਸੀ।

ਇਸ ਤੋਂ ਬਾਅਦ ਕੌਮਾਂਤਰੀ ਸਰਹੱਦ ਕੋਲ ਪਾਕਿਸਤਾਨ ਨੇ ਪਹਿਲੀ ਵਾਰ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ ਹੈ। ਬੀ.ਐੱਸ.ਐੱਫ. ਦੇ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ ਐੱਨ.ਐੱਸ. ਜਾਮਵਾਲ ਨੇ ਕਿਹਾ,''ਪਾਕਿਸਤਾਨ ਰੇਂਜ਼ਰਸ ਨੇ ਰਾਮਗੜ੍ਹ ਖੇਤਰ 'ਚ ਤੜਕੇ 6.15 ਵਜੇ ਕੌਮਾਂਤਰੀ ਸਰਹੱਦ ਕੋਲ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ।'' ਗੋਲੀਬਾਰੀ 'ਚ ਕੋਈ ਹਤਾਹਤ ਨਹੀਂ ਹੋਇਆ ਹੈ।

DIsha

This news is Content Editor DIsha