ਪਾਕਿ ਨੇ ਪੁੰਛ ''ਚ ਕੀਤੀ ਗੋਲੀਬਾਰੀ, 1 ਜਵਾਨ ਸ਼ਹੀਦ ਤੇ 1 ਜ਼ਖਮੀ

11/12/2018 10:25:30 PM

ਪੁੰਛ — ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਮਲੇ 'ਚ ਭਾਰਤੀ ਫੌਜ ਦਾ ਇਕ ਜਵਾਨ 1 ਸ਼ਹੀਦ ਅਤੇ 1 ਜਵਾਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪੁੰਛ ਜ਼ਿਲੇ ਦੀ ਮੰਢੇਰ ਤਹਿਸੀਲ 'ਚ ਭਾਰਤੀ ਪਾਕਿ ਕੰਟਰੋਲ ਰੇਖਾ ਸਥਿਤ ਸਰਹੱਦੀ ਖੇਤਰ 'ਚ ਭਾਰਤੀ ਫੌਜ ਦੇ ਜਵਾਨ ਆਪਣੀ ਚੌਂਕੀ 'ਤੇ ਦੇਰ ਸ਼ਾਮ ਡਿਊਟੀ ਕਰ ਰਹੇ ਸਨ, ਇਸ ਦੌਰਾਨ ਪਾਕਿਸਤਾਨੀ ਫੌਜ ਦੇ ਸਨਾਈਪਰਾਂ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਦੀ ਲਪੇਟ 'ਚ ਆ ਕੇ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।
ਸ਼ਹੀਦ ਦੀ ਪਛਾਣ ਲਾਂਸ ਨਾਇਕ ਅੰਟੋਨੀ ਜੇ ਸੇਲਸਟੀਅਨ ਦੇ ਰੂਪ ਵੱਜੋਂ ਹੋਈ ਹੈ। ਉਥੇ ਹਵਲਦਾਰ ਮੈਰੀ ਮੁਤਥੂ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਫੌਜ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਫੌਜ ਵੱਲੋਂ ਰਾਜੌਰੀ ਜ਼ਿਲੇ ਦੇ ਵੱਖ-ਵੱਖ ਸਰਹੱਦੀ ਖੇਤਰਾਂ 'ਚ ਗੋਲੀਬਾਰੀ ਦੌਰਾਨ ਭਾਰਤੀ ਫੌਜ ਦੇ 2 ਜਵਾਨ ਸ਼ਹੀਦ ਹੋ ਗਏ ਸਨ।