ਪਾਕਿ ਵਲੋਂ ਮੇਂਢਰ ਤੇ ਮਨਕੋਟ ਸੈਕਟਰਾਂ ’ਚ ਗੋਲਾਬਾਰੀ

03/04/2020 1:19:36 AM

ਮੇਂਢਰ (ਵਿਨੋਦ)– ਜ਼ਿਲਾ ਪੁੰਛ ਦੇ ਮੇਂਢਰ ਅਤੇ ਮਨਕੋਟ ਸੈਕਟਰਾਂ ਵਿਚ ਮੰਗਲਵਾਰ ਲਗਾਤਾਰ ਦੂਜੇ ਦਿਨ ਵੀ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਮੋਰਟਾਰ ਦੇ ਗੋਲੇ ਦਾਗੇ। ਭਾਰਤੀ ਜਵਾਨਾਂ ਨੇ ਪਾਕਿਸਤਾਨ ਦੀ ਇਸ ਗੋਲਾਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਇਹ ਗੋਲਾਬਾਰੀ 2 ਘੰਟੇ ਚੱਲਦੀ ਰਹੀ। ਪਾਕਿਸਤਾਨ ਦੀ ਫੌਜ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਡੇਢ ਗੁਣਾ ਵੱਧ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਇਸ ਕਾਰਣ ਸਰਹੱਦ ’ਤੇ ਸਥਿਤ ਵੱਖ-ਵੱਖ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁੰਛ ਜ਼ਿਲੇ ਵਿਚ ਤਾਂ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ।

Inder Prajapati

This news is Content Editor Inder Prajapati