ਪਾਕਿ ਨੇ ਨੌਸ਼ਹਿਰਾ ਸੈਕਟਰ ''ਚ 4 ਚੌਕੀਆਂ ''ਤੇ ਕੀਤੀ ਗੋਲਾਬਾਰੀ

03/14/2018 4:06:37 AM

ਨੌਸ਼ਹਿਰਾ— ਪਾਕਿਸਤਾਨ ਦੀ ਫੌਜ ਨੇ ਮੰਗਲਵਾਰ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਨੌਸ਼ਹਿਰਾ ਦੀਆਂ 4 ਮੋਹਰਲੀਆਂ ਚੌਕੀਆਂ 'ਤੇ ਗੋਲਾਬਾਰੀ ਕੀਤੀ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ  ਦੱਸਿਆ ਕਿ ਨੌਸ਼ਹਿਰਾ ਸੈਕਟਰ ਦੇ ਝੰਗਰ ਨੇੜੇ ਸਥਿਤ ਉਕਤ ਚੌਕੀਆਂ 'ਤੇ ਸੋਮਵਾਰ ਅੱਧੀ ਰਾਤ ਤੋਂ ਮੰਗਲਵਾਰ ਸਵੇਰ ਤਕ ਰੁਕ-ਰੁਕ ਕੇ ਗੋਲਾਬਾਰੀ ਹੁੰਦੀ ਰਹੀ। ਭਾਰਤੀ ਜਵਾਨਾਂ ਨੇ ਵੀ ਮਕਬੂਜ਼ਾ ਕਸ਼ਮੀਰ ਸਥਿਤ ਪਾਕਿ ਦੀਆਂ 3 ਚੌਕੀਆਂ ਨੂੰ ਤਹਿਸ-ਨਹਿਸ ਕਰ ਦਿੱਤਾ। 
ਇਸ ਦੇ ਨਾਲ ਹੀ ਕਸ਼ਮੀਰ ਦੇ ਸ਼ੋਪੀਆ 'ਚ ਮੰਗਲਵਾਰ ਨੂੰ ਕੁੱਝ ਸ਼ਰਾਰਤੀ ਨੌਜਵਾਨਾਂ ਨੇ ਸੁਰੱਖਿਆ ਬਲਾਂ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।