ਕਸ਼ਮੀਰ ਪਾਕਿਸਤਾਨ ਦਾ ਨਹੀਂ, ਪਾਕਿ ਦੀਆਂ ਡਾਕ ਟਿਕਟਾਂ ਗਵਾਹ

01/25/2023 12:29:19 PM

ਨਵੀਂ ਦਿੱਲੀ– ਭਾਰਤ ਤੇ ਪਾਕਿਸਤਾਨ ਵਿਚਾਲੇ ਜਦ ਵੀ ਦੋ-ਪੱਖੀ ਗੱਲਬਾਤ ਹੁੰਦੀ ਹੈ ਤਾਂ ਪਾਕਿਸਤਾਨ ਕਸ਼ਮੀਰ ਰਾਗ ਅਲਾਪਨਾ ਸ਼ੁਰੂ ਕਰ ਦਿੰਦਾ ਹੈ। ਪਾਕਿਸਤਾਨ ਵੱਲੋਂ ਕਸ਼ਮੀਰ ’ਤੇ ਹੱਕ ਜਤਾਉਣਾ ਕਿੰਨਾ ਸਹੀ ਜਾਂ ਗਲਤ ਹੈ, ਇਸ ਸਬੰਧ ’ਚ ਸੋਸ਼ਲ ਮੀਡੀਆ ’ਤੇ ਇਕ ਡਾਕ ਟਿਕਟ ਵਾਇਰਲ ਹੋ ਰਹੀ ਹੈ। ਇਹ ਪਾਕਿਸਤਾਨ ਵੱਲੋਂ 1955 ’ਚ ਜਾਰੀ ਕੀਤੀ ਗਈ ਸੀ, ਜਿਸ ’ਚ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਪਾਕਿਸਤਾਨ ’ਚ ਨਹੀਂ ਹੈ।

ਅਸਲ ’ਚ 1947 ’ਚ ਭਾਰਤ-ਪਾਕਿ ਵੰਡ ਦੇ ਤੁਰੰਤ ਬਾਅਦ ਜਦ ਭਾਰਤ ’ਚ ਰਿਆਸਤਾਂ ਦੇ ਰਲੇਂਵੇ ਦਾ ਕੰਮ ਚੱਲ ਰਿਹਾ ਸੀ ਤਾਂ ਪਾਕਿਸਤਾਨ ਵੱਲੋਂ ਕਬਾਈਲਿਆਂ ਨੂੰ ਇਕਜੁੱਟ ਕੀਤਾ ਜਾ ਰਿਹਾ ਸੀ। ਸਭ ਤੋਂ ਔਖੀ ਸਮੱਸਿਆ ਕਸ਼ਮੀਰ ਦੇ ਰਲੇਂਵੇ ਨੂੰ ਲੈ ਕੇ ਸੀ। ਕਸ਼ਮੀਰ ’ਚ ਮੁਸਲਮਾਨਾਂ ਅਤੇ ਪੰਡਤਾਂ ਦੀ ਗਿਣਤੀ ਲਗਭਗ ਬਰਾਬਰ ਸੀ। ਹਾਲਾਤ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨ ਦੇ ਸਿਰਜਕ ਮੁਹੰਮਦ ਅਲੀ ਜਿਨਾਹ ਨੇ ਕਬਾਈਲਿਆਂ ਦੇ ਭੇਸ ’ਚ ਪਾਕਿਸਤਾਨੀ ਫੌਜ ਨੂੰ ਭੇਜ ਕੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਨੇ ਲਾਰਡ ਮਾਊਂਟਬੇਟਨ ਦੀ ਮੌਜੂਦਗੀ ’ਚ 27 ਅਕਤੂਬਰ 1947 ਨੂੰ ਜੰਮੂ-ਕਸ਼ਮੀਰ ਦੇ ਭਾਰਤ ’ਚ ਰਲੇਂਵੇ ਸਬੰਧੀ ਪੱਤਰ ’ਤੇ ਹਸਤਾਖਰ ਕੀਤੇ ਸਨ।

ਮੌਜੂਦਾ ਸਮੇਂ ’ਚ ਭਾਰਤ ਇਸ ਖੇਤਰ ਦੇ ਲਗਭਗ 45 ਫੀਸਦੀ ਹਿੱਸੇ ’ਤੇ ਕਾਬਜ਼ ਹੈ ਤੇ ਪਾਕਿਸਤਾਨ ਲਗਭਗ 35 ਫੀਸਦੀ ਹਿੱਸੇ ’ਤੇ। ਭਾਕੀ 20 ਫੀਸਦੀ ਹਿੱਸੇ ’ਤੇ ਚੀਨ ਦਾ ਕਬਜ਼ਾ ਹੈ, ਜਿਸ ’ਚ ਅਕਸਾਈ ਚਿਨ ਦਾ ਖੇਤਰ ਆਉਂਦਾ ਹੈ।

Rakesh

This news is Content Editor Rakesh