ਘਬਰਾਏ ਪਾਕਿ ਨੇ ਬਦਲਿਆ ਮਸੂਦ ਅਜ਼ਹਰ ਦਾ ਟਿਕਾਣਾ

02/26/2019 12:19:48 AM

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਭਾਰਤ ਦੀ ਸਖਤੀ ਨੇ ਪਾਕਿਸਤਾਨ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਪੂਰੀ ਦੁਨੀਆ 'ਚ ਅਲਗ-ਥਲਗ ਪਿਆ ਪਾਕਿਸਤਾਨ ਆਪਣੇ ਬਚਾਅ 'ਚ ਬੇਤੁਕੇ ਬਿਆਨ ਦੇ ਰਿਹਾ ਹੈ ਨਾਲ ਹੀ ਭਾਰਤ ਤੋਂ ਸਬੂਤ ਮੰਗਣ ਦਾ ਪੁਰਾਣਾ ਨਾਟਕ ਵੀ ਦੋਹਰਾ ਰਿਹਾ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਹਿਸਾਬ ਬਰਾਬਰ ਕਰਨ ਦੀ ਚਿਤਾਵਨੀ ਤੋਂ ਘਬਰਾਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ 'ਸੇਫ ਜ਼ੋਨ' 'ਚ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਮੁਤਾਬਕ ਮਸੂਦ ਅਜ਼ਹਰ ਨੂੰ ਰਾਵਪਿੰਡੀ ਤੋਂ ਬਹਾਵਲਪੁਰ 'ਚ ਸੁਰੱਖਿਅਤ ਟਿਕਾਣਿਆਂ 'ਤੇ ਲਿਜਾਇਆ ਗਿਆ ਹੈ।

14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਜੈਸ਼ ਦੇ ਅੱਤਵਾਦੀ ਨੇ ਆਤਮਘਾਤੀ ਕਰ 40 ਜਵਾਨਾਂ ਨੂੰ ਸ਼ਹੀਦ ਕੀਤਾ ਸੀ। ਇਸ ਹਮਲੇ ਤੋਂ ਬਾਅਦ ਹੀ ਭਾਰਤ 'ਚ ਪਾਕਿਸਤਾਨ ਨਾਲ ਬਦਲਾ ਲੈਣ ਦੀ ਮੰਗ ਉਠ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਵੀ ਸਾਫ ਕਹਿ ਚੁੱਕੇ ਹਨ ਕਿ ਅੱਤਵਾਦ ਫੈਲਾਉਣ ਵਾਲਿਆਂ ਤੋਂ ਪੂਰਾ ਹਿਸਾਬ ਕੀਤਾ ਜਾਵੇਗਾ। ਇਥੇ ਤਕ ਕਿ ਪੀ.ਐੱਮ. ਮੇਦੀ ਨੇ ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਨੂੰ ਆਪਣੇ ਕੀਤੇ ਗਏ ਵਾਅਦਿਆਂ 'ਤੇ ਖਰਾ ਉਤਰਨ ਦੀ ਨਸੀਹਤ ਦੇ ਦਿੱਤੀ ਹੈ। ਖੁਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਸੂਦ ਅਜ਼ਰ ਨੂੰ ਬੀਤੇ 17-18 ਫਰਵਰੀ ਯਾਨੀ ਪੁਲਵਾਮਾ ਹਮਲੇ ਦੇ ਤੁਰੰਤ ਬਾਅਦ ਰਾਵਪਿੰਡੀ ਤੋਂ ਬਹਾਵਲਪੁਰ ਦੇ ਨਜ਼ਦੀਕ ਕੋਟਘਾਨੀ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਆਈ.ਐੱਸ.ਆਈ. ਨੇ ਮਸੂਦ ਅਜ਼ਹਰ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ।

Inder Prajapati

This news is Content Editor Inder Prajapati