24 ਘੰਟੇ 'ਚ ਸ਼ਹਾਦਤ ਦਾ ਬਦਲਾ, ਸੈਨਾ ਨੇ LOC 'ਤੇ ਮਾਰ ਸੁੱਟੇ ਪਾਕਿਸਤਾਨ ਦੇ ਦੋ ਜਵਾਨ

08/14/2018 12:08:52 PM

ਕੁਪਵਾੜਾ— ਅੱਜ ਪਾਕਿਸਤਾਨ ਆਪਣਾ ਸਵਤੰਤਰਤਾ ਦਿਵਸ ਮਨਾਂ ਰਹੇ ਹਨ। ਕੱਲ ਭਾਰਤ ਵੀ ਆਜ਼ਾਦੀ ਦਿਵਸ ਮਨਾਏਗਾ ਪਰ ਇਸ ਮੌਕੇ 'ਤੇ ਵੀ ਪਾਕਿਸਤਾਨ ਆਪਣੀ ਹਰਕਤਾਂ ਤੋਂ ਮੁੜ ਨਹੀਂ ਰਿਹਾ ਹੈ। 14 ਅਗਸਤ ਦੀ ਸਵੇਰ ਪਾਕਿਸਤਾਨ ਨੇ ਕੁਪਵਾੜਾ ਦੇ ਤੰਗਧਾਰ ਇਲਾਕੇ 'ਚ ਜੰਗਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਵੱਲੋਂ ਭਾਰਤ ਦੀ ਅਨਿਲ ਪੋਸਟ, ਚੀਤਕ ਪੋਸਟ ਅਤੇ ਬਲੈਕ ਰਾਕ ਪੋਸਟ 'ਤੇ ਗੋਲੀਬਾਰੀ ਕੀਤੀ। ਸਵੇਰੇ ਕਰੀਬ 7.15 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਜਿਸ ਦਾ ਭਾਰਤੀ ਸੈਨਾ ਨੇ ਵੀ ਮੂੰਹਤੋੜ ਜਵਾਬ ਦਿੱਤਾ। ਭਾਰਤ ਦੀ ਜਵਾਬੀ ਕਾਰਵਾਈ 'ਚ ਦੋ ਪਾਕਿਸਤਾਨੀ ਜਵਾਨਾਂ ਦੀ ਮੌਤ ਹੋ ਗਈ। ਪਾਕਿਸਤਾਨ ਨੇ ਇਕ ਦਿਨ ਪਹਿਲਾਂ ਵੀ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਜਿਸ 'ਚ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ। ਸੋਮਵਾਰ ਸ਼ਾਮ ਨੂੰ ਵੀ ਕੁਪਵਾੜਾ ਦੇ ਤੰਗਧਾਰ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ ਸੀ। ਅੱਤਵਾਦੀ ਮੁਕਾਬਲੇ ਦੌਰਾਨੇ ਉਥੋਂ ਤੋਂ ਭੱਜ ਨਿਕਲੇ। ਪਾਕਿਸਤਾਨ ਨੇ ਅਜੇ ਕੁਝ ਦਿਨ ਪਹਿਲਾਂ ਹੀ ਬਾਂਦੀਪੋਰਾ ਦੇ ਗੁਰੇਜ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਕਈ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ। ਕਾਫੀ ਦੇਰ ਤੱਕ ਚਲੇ ਮੁਕਾਬਲੇ 'ਚ 2 ਜਵਾਨ ਵੀ ਸ਼ਹੀਦ ਹੋਏ ਸਨ।