ਪਾਕਿ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਫੌਜ ਨੇ ਦਿੱਤਾ ਮੂੰਹ ਤੋੜ ਜਵਾਬ

09/09/2019 10:21:16 AM

ਜੰਮੂ— ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਕੰਟਰੋਲ ਰੇਖਾ 'ਤੇ ਜੰਗਬੰਦੀ ਉਲੰਘਣਾ ਕੀਤਾ ਅਤੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਮੋਹਰੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ ਅਤੇ ਭਾਰੀ ਗੋਲੀਬਾਰੀ ਕੀਤੀ। ਭਾਰੀ ਗੋਲੀਬਾਰੀ ਕਾਰਨ ਨੌਸ਼ਹਿਰਾ ਇਲਾਕੇ ਦੇ ਕਲਾਲ ਅਤੇ ਦੀਇੰਗ ਪਿੰਡ 'ਚ ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰਤੀ ਫੌਜ ਵੀ ਇਸ ਕਾਰਵਾਈ ਦਾ ਕਰਾਰਾ ਜਵਾਬ ਦੇ ਰਹੀ ਹੈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ 'ਚ ਸਵੇਰੇ ਕਰੀਬ 10 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੋਰਟਾਰ ਦੇ ਗੋਲੇ ਦਾਗ਼ੇ। ਕੰਟਰੋਲ ਰੇਖਾ 'ਤੇ ਤਾਇਨਾਤ ਭਾਰਤੀ ਫੌਜ ਨੇ ਵੀ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੀ ਗੋਲੀਬਾਰੀ 'ਚ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ।ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਵਲੋਂ ਗੋਲੀਬਾਰੀ ਤੇਜ਼ ਹੋਣ 'ਤੇ ਦੋਵੇਂ ਸੈਕਟਰਾਂ ਦੇ ਸਰਹੱਦ 'ਤੇ ਰਹਿਣ ਵਾਲੇ ਵਾਸੀਆਂ ਦਰਮਿਆਨ ਡਰ ਪੈਦਾ ਹੋ ਗਿਆ ਹੈ। ਗੋਲੀਬਾਰੀ ਨਾਲ ਇਕ ਮਕਾਨ ਨੂੰ ਨੁਕਸਾਨ ਪਹੁੰਚਿਆ ਹੈ। ਸੂਤਰਾਂ ਨੇ ਦੱਸਿਆ ਕਿ ਅੰਤਿਮ ਰਿਪੋਰਟ ਮਿਲਣ ਤੱਕ ਗੋਲੀਬਾਰੀ ਚੱਲ ਰਹੀ ਸੀ।ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸ਼ਨੀਵਾਰ ਨੂੰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪੁੰਛ ਜ਼ਿਲੇ 'ਚ ਕ੍ਰਿਸ਼ਨਾ ਘਾਟੀ ਅਤੇ ਪੁੰਛ ਸੈਕਟਰਾਂ 'ਚ ਬਿਨਾਂ ਉਕਸਾਵੇ ਦੇ ਗੋਲੀਆਂ ਚਲਾਈਆਂ। ਭਾਰਤੀ ਫੌਜ ਨੇ ਵੀ ਕਰਾਰਾ ਜਵਾਬ ਦਿੱਤਾ ਅਤੇ ਦੋਹਾਂ ਪਾਸਿਓਂ ਦਿਨ ਭਰ ਗੋਲੀਬਾਰੀ ਹੁੰਦੀ ਰਹੀ ਪਰ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਹੈ। ਕੰਟਰੋਲ ਰੇਖਾ 'ਤੇ ਕਰੀਬ ਇਕ ਹਫ਼ਤੇ ਤੱਕ ਸ਼ਾਂਤੀ ਰਹਿਣ ਤੋਂ ਬਾਅਦ ਪਾਕਿਸਤਾਨ ਨੇ ਫਿਰ ਤੋਂ ਗੋਲੀਬਾਰੀ ਕੀਤੀ।

DIsha

This news is Content Editor DIsha