ਪਾਕਿ ਫੌਜ ਨੇ ਅੱਧੀ ਦਰਜਨ ਖੇਤਰਾਂ ''ਚ ਵਰ੍ਹਾਏ ਗੋਲੇ, ਦਹਿਸ਼ਤ ''ਚ ਲੋਕ

06/17/2019 12:20:33 AM

ਪੁੰਛ, (ਧਨੁਜ)— ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਉਂਦੇ ਹੋਏ ਪਾਕਿਸਤਾਨੀ ਫੌਜ ਨੇ ਐਤਵਾਰ ਦੇਰ ਸ਼ਾਮ ਨੂੰ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲਾਬਾਰੀ ਕਰ ਕੇ ਫੌਜੀ ਚੌਕੀਆਂ ਸਮੇਤ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ।
ਪਾਕਿ ਫੌਜ ਨੇ ਭੜਕਾਹਟ ਵਿਚ ਕਾਰਵਾਈ ਕਰਦੇ ਹੋਏ ਗੁਲਪੁਰ ਸੈਕਟਰ ਵਿਚ ਗੋਲਾਬਾਰੀ ਸ਼ੁਰੂ ਕੀਤੀ ਅਤੇ ਪਹਿਲਾਂ ਭਾਰਤੀ ਫੌਜ ਦੀ ਮੋਹਰੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਕੁਝ ਹੀ ਦੇਰ ਵਿਚ ਭਾਰੀ ਗੋਲਾਬਾਰੀ ਕਰਦੇ ਹੋਏ ਰਿਹਾਇਸ਼ੀ ਇਲਾਕਿਆਂ ਵਿਚ ਮੋਰਟਾਰ ਦਾਗ਼ਣੇ ਸ਼ੁਰੂ ਕਰ ਦਿੱਤੇ। ਇਸ ਨਾਲ ਪੂਰੇ ਖੇਤਰ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ ਅਤੇ ਲੋਕ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ। ਓਧਰ ਪਾਕਿ ਫੌਜ ਨੇ ਕੁਝ ਹੀ ਦੇਰ ਵਿਚ ਬਾਂਡੀ ਚੇਚਿਆਂ, ਕਿਰਨੀ, ਕਸਕਾ, ਸ਼ਾਹਪੁਰ ਸਮੇਤ ਲਗਭਗ ਅੱਧਾ ਦਰਜਨ ਖੇਤਰਾਂ ਵਿਚ ਗੋਲਾਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦਿੱਤਾ।
ਪਾਕਿ ਫੌਜ ਵਲੋਂ ਇੰਨੀ ਭਾਰੀ ਗੋਲਾਬਾਰੀ ਕੀਤੀ ਗਈ ਕਿ ਪੁੰਛ ਨਗਰ ਤਕ ਜ਼ੋਰਦਾਰ ਧਮਾਕੇ ਸੁਣੇ ਜਾ ਰਹੇ ਸੀ। ਸਮਾਚਾਰ ਲਿਖੇ ਜਾਣ ਤਕ ਦੋਹਾਂ ਪਾਸਿਆਂ ਤੋਂ ਜ਼ੋਰਦਾਰ ਗੋਲਾਬਾਰੀ ਜਾਰੀ ਸੀ।

KamalJeet Singh

This news is Content Editor KamalJeet Singh