ਪਾਕਿ ਹਵਾਈ ਖੇਤਰ ਬੰਦ ਹੋਣ ਤੋਂ ਏਅਰ ਇੰਡੀਆ ਨੂੰ 430 ਕਰੋੜ ਰੁਪਏ ਦਾ ਨੁਕਸਾਨ

07/17/2019 3:00:29 PM

ਨਵੀਂ ਦਿੱਲੀ— ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿਸਤਾਨ ਵਲੋਂ ਆਪਣਾ ਹਵਾਈ ਖੇਤਰ ਬੰਦ ਕਰਨ ਨਾਲ 430 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਨਾਗਰ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਪ੍ਰਸ਼ਨਾਂ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। 26 ਜਨਵਰੀ ਨੂੰ ਹਵਾਈ ਫੌਜ ਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਨੇੜੇ ਬਾਲਾਕੋਟ 'ਚ ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿਸਤਾਨ ਨੇ ਸਾਰੀਆਂ ਤਰ੍ਹਾਂ ਦੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ ਸੋਮਵਾਰ ਨੂੰ ਆਪਣਾ ਹਵਾਈ ਖੇਤਰ ਖੋਲ੍ਹਣ ਦਾ ਐਲਾਨ ਕੀਤਾ ਸੀ। ਪੁਰੀ ਨੇ ਕਿਹਾ ਕਿ ਪਾਕਿਸਤਾਨ ਦਾ ਹਵਾਈ ਖੇਤਰ ਬੰਦ ਰਹਿਣ ਨਾਲ ਏਅਰ ਇੰਡੀਆ ਨੂੰ 430 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਸਾਲ 2018-19 'ਚ ਏਅਰ ਇੰਡੀਆ ਨੂੰ 7 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਤ ਸਾਲ ਇਸ ਦੇ ਮੁਨਾਫ਼ਾ ਕਮਾਉਣ ਦੀ ਸੰਭਾਵਨਾ ਹੈ।

ਸਰਕਾਰ ਇਸ ਕੰਪਨੀ ਲਈ ਇਕ ਬਦਲ ਮੈਨੇਨਿਜਮ 'ਤੇ ਵਿਚਾਰ ਕਰ ਰਹੀ ਹੈ, ਜੋ ਇਸ ਦੇ ਨਿੱਜੀਕਰਨ ਬਾਰੇ ਫੈਸਲਾ ਲਵੇਗਾ। ਸਰਕਾਰ ਕੰਪਨੀ ਦੀ ਕਾਰਜ ਪ੍ਰਣਾਲੀ ਦੀ ਸ਼ੁੱਧਤਾ ਵਧਾਉਣ 'ਤੇ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ 'ਚ ਹਾਲੇ 1677 ਪਾਇਲਟ ਹਨ, ਜਿਨ੍ਹਾਂ 'ਚੋਂ 1108 ਸਥਾਈ ਅਤੇ 569 ਕੰਟਰੈਕਟ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ 'ਚ ਪਾਇਲਟਾਂ ਦੀ ਕਮੀ ਨਹੀਂ ਹੈ। ਪਾਇਲਟਾਂ ਦੀ ਨਿਯੁਕਤੀ ਲਗਾਤਾਰ ਪ੍ਰਕਿਰਿਆ ਹੈ ਅਤੇ ਕੰਪਨੀ ਨੇ 270 ਸਹਿ ਪਾਇਲਟਾਂ ਦੀ ਨਿਯੁਕਤੀ ਲਈ ਸਾਲ 2017 'ਚ ਵਿਗਿਆਪਨ ਪ੍ਰਕਾਸ਼ਿਤ ਕੀਤਾ ਸੀ। ਜੂਨ 'ਚ ਵੀ 132 ਪਾਇਲਟਾਂ ਦੀ ਨਿਯੁਕਤੀ ਦਾ ਵਿਗਿਆਪਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦੇ ਨਿੱਜੀਕਰਨ ਦੀ ਸਥਿਤੀ 'ਚ ਪਾਇਲਟਾਂ ਦੀ ਨੌਕਰੀ 'ਤੇ ਕੋਈ ਖਤਰਾ ਨਹੀਂ ਹੋਵੇਗਾ।

DIsha

This news is Content Editor DIsha