ਪਾਕਿ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਰਾਜੌਰੀ ''ਚ LoC ਨੇੜੇ ਕੀਤੀ ਗੋਲੀਬਾਰੀ

08/16/2020 11:12:56 PM

ਜੰਮੂ - ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਆਏ ਦਿਨ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਦੇ ਫੌਜੀਆਂ ਨੇ ਐਤਵਾਰ ਦੀ ਸ਼ਾਮ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਲਾਈਨ ਨੇੜੇ ਮੋਹਰੀ ਖੇਤਰਾਂ ਅਤੇ ਚੌਕੀਆਂ 'ਤੇ ਗੋਲੀਬਾਰੀ ਕੀਤੀ। ਰੱਖਿਆ ਬੁਲਾਰਾ ਨੇ ਇਹ ਜਾਣਕਾਰੀ ਦਿੱਤੀ।

ਬੁਲਾਰਾ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਨੌਸ਼ਹਿਰਾ ਸੈਕਟਰ 'ਚ ਸੀਮਾ ਪਾਰ ਤੋਂ ਗੋਲੀਬਾਰੀ ਸ਼ੁਰੂ ਹੋਈ ਪਰ ਇਸ ਦੌਰਾਨ ਭਾਰਤ ਵੱਲੋਂ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਕਾਰਨ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਅਤੇ ਮੋਰਟਾਰ ਦਾਗ ਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ, ਜਿਸ ਦਾ ਭਾਰਤੀ ਫੌਜ ਨੇ ਵੀ ਕਰਾਰਾ ਜਵਾਬ ਦਿੱਤਾ। ਬੁਲਾਰਾ ਨੇ ਦੱਸਿਆ ਕਿ ਅੰਤਿਮ ਰਿਪੋਰਟ ਆਉਣ ਤੱਕ ਦੋਵਾਂ ਪਾਸਿਓਂ ਗੋਲੀਬਾਰੀ ਚੱਲ ਰਹੀ ਸੀ।

Inder Prajapati

This news is Content Editor Inder Prajapati