ਪਾਕਿ ਨੇ ਫਿਰ LoC ''ਤੇ ਕੀਤੀ ਗੋਲੀਬਾਰੀ, ਭਾਰਤੀ ਫੌਜ ਦਾ ਇੱਕ ਅਧਿਕਾਰੀ ਸ਼ਹੀਦ

11/26/2020 10:24:42 PM

ਨਵੀਂ ਦਿੱਲੀ - ਪਾਕਿਸ‍ਤਾਨ ਫੌਜੀਆਂ ਨੇ ਮੁੜ ਜੰਗਬੰਦੀ ਦੀ ਉਲ‍ਲੰਘਣਾ ਕਰਦੇ ਹੋਏ ਪੁੰਛ ਸੈਕ‍ਟਰ 'ਚ ਮੋਹਰੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਜਿਸ 'ਚ ਫੌਜ ਦੇ ਇੱਕ ਜੂਨੀਅਰ ਕਮਿਸ਼‍ਨਰ ਅਫਸਰ (JCO) ਸ਼ਹੀਦ ਹੋ ਗਏ ਹਨ। ਲੱਗਭੱਗ ਇੱਕ ਹਫਤੇ ਪਹਿਲਾਂ ਵੀ ਪਾਕਿਸਤਾਨੀ ਫੌਜੀਆਂ ਨੇ ਜੰਮੂ-ਕਸ਼ਮੀਰ 'ਚ ਕੰਟਰੋਲ ਲਾਈਨ ਨਾਲ ਲੱਗਦੇ ਕਈ ਸੈਕਟਰਾਂ 'ਚ ਬਿਨਾਂ ਉਕਸਾਵੇ ਦੇ ਗੋਲਾਬਾਰੀ ਕੀਤੀ ਸੀ। ਜਿਸ ਦੇ ਨਾਲ ਜਾਨਮਾਲ ਦਾ ਬਹੁਤ ਨੁਕਸਾਨ ਹੋਇਆ ਸੀ। ਜੰਮੂ- ਕਸ਼ਮੀਰ ਦੇ ਗੁਰੇਜ ਅਤੇ ਉੜੀ ਸੈਕਟਰਾਂ ਵਿਚਾਲੇ ਕੰਟਰੋਲ ਲਾਈਨ ਦੇ ਕੋਲ ਪਾਕਿਸਤਾਨ ਨੇ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਿਸ 'ਚ ਪੰਜ ਸੁਰੱਖਿਆ ਕਰਮੀਆਂ ਸਮੇਤ 11 ਲੋਕ ਮਾਰੇ ਗਏ।

Inder Prajapati

This news is Content Editor Inder Prajapati