ਅਮਿਤ ਸ਼ਾਹ ਦੇ ਟਵੀਟ ''ਤੇ ਪਾਕਿ ਫੌਜ ਬੁਲਾਰੇ ਨੇ ਦਿੱਤਾ ਇਹ ਜਵਾਬ

06/18/2019 10:28:22 AM

ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਭਾਰਤ ਹੱਥੋਂ ਮੈਚ ਵਿਚ ਮਿਲੀ ਕਰਾਰੀ ਹਾਰ ਦੇ ਬਾਅਦ ਪਾਕਿਸਤਾਨ ਦੇ ਫੈਨਜ਼ ਦੇ ਨਾਲ-ਨਾਲ ਪਾਕਿਸਤਾਨੀ ਫੌਜ ਵੀ ਬੌਖਲਾ ਗਈ ਹੈ। ਫੌਜ ਦੇ ਬੁਲਾਰੇ ਨੇ ਹਾਰ ਦੇ ਬਾਅਦ ਕਿਹਾ,''ਮੈਚ ਨੂੰ ਸਟ੍ਰਾਈਕ ਨਾਲ ਜੋੜ ਕੇ ਨਾ ਦੇਖੋ।'' 

ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ (ਆਈ.ਐੱਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਆਸਿਫ ਗਫੂਰ ਨੇ ਸੋਮਵਾਰ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕ੍ਰਿਕੇਟ ਵਿਚ ਮਿਲੀ ਹਾਰ ਅਤੇ ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਹੋਈਆਂ ਝੜਪਾਂ ਵਿਚਾਲੇ ਤੁਲਨਾ ਨਾ ਕਰਨ ਦੀ ਅਪੀਲ ਕੀਤੀ। ਮੇਜਰ ਜਨਰਲ ਗਫੂਰ ਦਾ ਇਹ ਬਿਆਨ ਵਿਸ਼ਵ ਕੱਪ ਵਿਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ 'ਤੇ ਭਾਰਤੀ ਟੀਮ ਨੂੰ ਦਿੱਤੀ ਅਮਿਤ ਸ਼ਾਹ ਦੇ ਵਧਾਈ ਸੰਦੇਸ਼ ਦੇ ਬਾਅਦ ਆਇਆ ਹੈ। 

 

ਗਫੂਰ ਨੇ ਆਪਣੇ ਨਿੱਜੀ ਅਕਾਊਂਟ ਦੇ ਮਾਧਿਅਮ ਨਾਲ ਅਮਿਤ ਸ਼ਾਹ ਨੂੰ ਜਵਾਬ ਦਿੰਦੇ ਹੋਏ ਕਿਹਾ,''ਪਿਆਰੇ ਅਮਿਤ ਸ਼ਾਹ, ਹਾਂ ਤੁਹਾਡੀ ਟੀਮ ਨੇ ਇਕ ਮੈਚ ਜਿੱਤਿਆ। ਉਹ ਚੰਗਾ ਖੇਡੇ। ਦੋ ਬਿਲਕੁੱਲ ਵੱਖ-ਵੱਖ ਚੀਜ਼ਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਉਂਝ ਹੀ ਸਟ੍ਰਾਈਕ ਅਤੇ ਮੈਚ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।''

 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਟਵੀਟ ਜ਼ਰੀਏ ਕਿਹਾ,''ਟੀਮ ਇੰਡੀਆ ਵੱਲੋਂ ਪਾਕਿਸਤਾਨ ਤੇ ਇਕ ਹੋਰ ਸਟ੍ਰਾਈਕ ਅਤੇ ਨਤੀਜਾ ਫਿਰ ਉਹੀ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਪੂਰੀ ਟੀਮ ਨੂੰ ਵਧਾਈ। ਹਰ ਭਾਰਤੀ ਗੌਰਵ ਮਹਿਸੂਸ ਕਰ ਰਿਹਾ ਹੈ ਅਤੇ ਇਸ ਪ੍ਰਭਾਵਸ਼ਾਲੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ।''

Vandana

This news is Content Editor Vandana