ਸਰਹੱਦ ’ਚ ਦਾਖਲ ਪਾਕਿ ਦੇ 4 ਜਾਸੂਸੀ ਜਹਾਜ਼ਾਂ ਨੂੰ ਗੋਲੀਬਾਰੀ ਨਾਲ ਖਦੇੜਿਆ

03/24/2019 1:21:46 AM

ਅਨੂਪਗੜ੍ਹ, (ਚੁੱਘ)- ਮੰਡੀ ਖਾਜੂਵਾਲਾ ਖੇਤਰ ਵਿਚ ਪਾਕਿਸਤਾਨ ਵਲੋਂ ਟੋਹ ਲੈਣ ਲਈ ਹਵਾਈ ਜਹਾਜ਼ ਭੇਜ ਕੇ ਅਤੇ ਜਾਸੂਸੀ ਕਰਨ ਦੀ ਕੋਸ਼ਿਸ਼ ਸੀਮਾ ਸੁਰੱਖਿਆ ਬਲ ਨੇ ਨਾਕਾਮ ਕਰ ਦਿੱਤੀ ਹੈ। ਸੁਰੱਖਿਆ ਏਜੰਸੀ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਸਾਢੇ 7 ਵਜੇ ਭਾਰਤ ਦੀ ਸਰਹੱਦ ’ਚ 2 ਸਰਹੱਦੀ ਚੌਕੀਆਂ ਦੇ ਇਲਾਕੇ ਵਿਚ 4 ਟੋਹੀ ਹਵਾਈ ਜਹਾਜ਼ਾਂ ਦੀ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਗਿਆ। ਹਵਾਈ ਜਹਾਜ਼ ਕਾਫੀ ਜ਼ਿਆਦਾ ਉਚਾਈ ’ਤੇ ਉਡ ਰਹੇ ਸਨ। ਹਵਾਈ ਜਹਾਜ਼ ਨੂੰ ਨਾਈਟ ਵਿਜਨ ਵਿਚ ਦੇਖੇ ਜਾਣ ਅਤੇ ਰਾਡਾਰ ਵਿਚ ਆਉਣ ਦੇ ਫੌਰਨ ਪਿੱਛੋਂ ਭਾਰਤ ਦੀਆਂ ਸੁਰੱਖਿਆ ਫੌਜਾਂ ਨੇ ਫਾਇਰਿੰਗ ਕਰ ਕੇ ਇਨ੍ਹਾਂ ਨੂੰ ਖਦੇੜ ਦਿੱਤਾ। ਇਹ ਘਟਨਾ ਅਲਸਾਨਾ ਵਿਚ ਸਥਿਤ ਸਤਰਾਨਾ ਸੀਮਾ ਸੁਰੱਖਿਆ ਬਲ ਦੀ 16ਵੀਂ ਬਟਾਲੀਅਨ ਦੇ ਅਧੀਨ ਅਤੇ ਖਾਜੂਵਾਲਾ ਤਹਿਸੀਲ ਦੀ ਜਗਦੇਵ, ਅਸ਼ੋਕ ਸਰਹੱਦੀ ਚੌਕੀ ਦੇ ਨੇੜੇ ਹੋਈ।
 

KamalJeet Singh

This news is Content Editor KamalJeet Singh