ਪਾਕਿਸਤਾਨੀ ਔਰਤ ਨੂੰ 35 ਸਾਲ ਮਿਲੀ ਭਾਰਤੀ ਨਾਗਰਿਕਤਾ

10/04/2019 1:05:37 PM

ਮੁਜ਼ੱਫਰਨਗਰ— ਪਾਕਿਸਤਾਨੀ ਔਰਤ ਨੂੰ ਅਪਲਾਈ ਕਰਨ ਦੇ 35 ਸਾਲ ਬਾਅਦ ਆਖਰਕਾਰ ਭਾਰਤੀ ਨਾਗਰਿਕਤਾ ਮਿਲ ਗਈ। ਔਰਤ ਦਾ ਵਿਆਹ ਮੁਜ਼ੱਫਰਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ ਸੀ ਅਤੇ ਇੰਨੇ ਸਾਲਾਂ ਤੱਕ ਉਹ ਲੰਬੀ ਮਿਆਦ ਦੇ ਵੀਜ਼ੇ 'ਤੇ ਇੱਥੇ ਰਹਿ ਰਹੀ ਸੀ। ਇਕ ਸਥਾਨਕ ਖੁਫੀਆ ਅਧਿਕਾਰੀ ਅਨੁਸਾਰ 55 ਸਾਲਾ ਜੁਬੈਦਾ ਦਾ 35 ਸਾਲ ਪਹਿਲਾਂ ਇੱਥੇ ਯੋਗੇਂਦਰਪੁਰ ਇਲਾਕੇ ਦੇ ਵਾਸੀ ਸਈਅਦ ਮੁਹੰਮਦ ਜਾਵੇਦ ਨਾਲ ਵਿਆਹ ਹੋਇਆ ਸੀ। ਉਸ ਨੇ ਵਿਆਹ ਦੇ ਤੁਰੰਤ ਬਾਅਦ ਭਾਰਤੀ ਨਾਗਰਿਕਤਾ ਲਈ ਅਪਲਾਈ ਕੀਤਾ ਸੀ ਪਰ ਕੁਝ ਕਾਨੂੰਨੀ ਆਧਾਰਾਂ 'ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ।

ਅਧਿਕਾਰੀ ਨੇ ਦੱਸਿਆ ਕਿ ਸਾਲ 1994 ਦੇ ਬਾਅਦ ਤੋਂ ਉਹ ਦੇਸ਼ 'ਚ ਲੰਬੀ ਮਿਆਦ ਦੇ ਵੀਜ਼ੇ 'ਤੇ ਰਹਿ ਰਹੀ ਸੀ ਅਤੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਉਸ ਨੂੰ ਭਾਰਤੀ ਨਾਗਰਿਕਤਾ ਮਿਲੀ। ਹੁਣ ਉਹ ਆਧਾਰ, ਰਾਸ਼ਨ ਕਾਰਡ ਅਤੇ ਵੋਟਿੰਗ ਪਛਾਣ ਪੱਤਰ ਲਈ ਅਪਲਾਈ ਕਰ ਸਕਦੀ ਹੈ। ਔਰਤ ਦੀਆਂ 2 ਬੇਟੀਆਂ ਹਨ- 30 ਸਾਲ ਦੀ ਰੂਮੇਸ਼ਾ ਅਤੇ 26 ਸਾਲ ਦੀ ਜੁਮੇਸ਼ਾ। ਦੋਵੇਂ ਵਿਆਹੁਤਾ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਭਾਰਤੀ ਨਾਗਰਿਕਾਂ ਨਾਲ ਵਿਆਹ ਕਰ ਕੇ ਲਗਭਗ 25 ਪਾਕਿਸਤਾਨੀ ਔਰਤਾਂ ਲੰਬੀ ਮਿਆਦ ਦੇ ਵੀਜ਼ੇ 'ਤੇ ਮੁਜ਼ੱਫਰਨਗਰ ਜ਼ਿਲੇ 'ਚ ਰਹਿ ਰਹੀਆਂ ਹਨ।

DIsha

This news is Content Editor DIsha