ਭਾਰਤ ''ਚ ਨਵੀਂ ਸਰਕਾਰ ਦੇ ਚੋਣ ਤੋਂ ਬੌਖਲਾਏ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ

05/24/2019 7:11:47 PM

ਪੁੰਛ (ਧਨੁਜ ਸ਼ਰਮਾ)— ਭਾਰਤ 'ਚ ਨਰਿੰਦਰ ਮੋਦੀ ਸਰਕਾਰ ਦੀ ਚੋਣ ਤੋਂ ਬਾਅਦ ਮੁਬਾਰਕ ਦੇ ਕੇ ਅਤੇ ਨਾਲ ਮਿਲ ਕੇ ਸਾਂਤੀ ਦੀ ਅਪੀਲ ਕਰਨ ਵਾਲੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਕੁਝ ਹੀ ਘੰਟਿਆਂ 'ਚ ਆਪਣੇ ਕਹੇ ਤੋਂ ਪਲਟ ਗਏ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਪੁੰਛ ਜ਼ਿਲੇ 'ਚ ਜੰਗ ਬੰਦੀ ਦੀ ਉਲੰਘਣਾ ਕੀਤੀ ਅਤੇ ਭਾਰਤੀ ਸਰਹੱਦ 'ਚ ਗੋਲੇ ਦਾਗੇ।
ਪਾਕਿਸਤਾਨੀ ਫੌਜੀਆਂ ਨੇ ਭਾਰਤ ਦੀਆਂ ਅਗਾਊਂ ਚੌਂਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਗੋਲੀਬਾਰੀ ਕੀਤੀ। ਸ਼ਾਮ ਨੂੰ ਕਰੀਬ 5 ਵਜੇ ਸਰਹੱਦ ਪਾਰ ਤੋਂ ਸ਼ਾਹਪੁਰ ਕਿਰਨੀ ਸੈਕਟਰ 'ਚ ਕੀਤੀ ਗਈ ਗੋਲੀਬਾਰੀ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋ ਗਏ। ਭਾਰਤੀ ਜਵਾਨ ਵੀ ਗੋਲੀਬਾਰੀ ਦਾ ਮੁੰਹਤੋੜ ਜਵਾਬ ਦੇ ਰਹੇ ਹਨ।

Inder Prajapati

This news is Content Editor Inder Prajapati