ਪਾਕਿ ''ਚ ਬਣੇ ਹਥਿਆਰ ਪੁਲਵਾਮਾ ''ਚੋਂ ਮਿਲੇ, 2 ਗ੍ਰਿਫਤਾਰ

07/17/2018 11:51:41 PM

ਸ਼੍ਰੀਨਗਰ(ਮਜੀਦ)—ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ 2 ਵੱਖ-ਵੱਖ ਥਾਵਾਂ 'ਤੇ ਛਾਪੇ ਮਾਰ ਕੇ ਵੀਰਵਾਰ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਗਿਣਤੀ ਵਿਚ ਹਥਿਆਰ ਬਰਾਮਦ ਹੋਏ। ਇਨ੍ਹਾਂ ਵਿਚੋਂ ਕੁਝ ਹਥਿਆਰ ਪਾਕਿਸਤਾਨ ਦੇ ਬਣੇ ਹੋਏ ਹਨ ਕਿਉਂਕਿ ਉਨ੍ਹਾਂ 'ਤੇ ਪਾਕਿਸਤਾਨ ਦਾ ਨਿਸ਼ਾਨ ਹੈ। ਪੁਲਸ ਸੂਤਰਾਂ ਮੁਤਾਬਕ ਪਿੰਡ ਅਰੀਹਾਲ ਵਿਖੇ ਪੁਲਸ ਨੇ ਤਲਾਸ਼ੀਆਂ ਦੀ ਇਕ ਮੁਹਿੰਮ ਚਲਾਈ, ਜਿਸ ਦੌਰਾਨ ਇਕ ਮਕਾਨ ਵਿਚੋਂ ਡੈਟੋਨੇਟਰ, ਵਿਸਫੋਟਕ ਸਮੱਗਰੀ, ਇਲੈਕਟ੍ਰਾਨਿਕ ਚਾਰਜਰ, ਬੈਟਰੀਆਂ, ਮੋਬਾਇਲ ਫੋਨ ਅਤੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਕੁਝ ਉਪਕਰਨ ਮਿਲੇ।