ਟਰੇਨ ਦੇ ਗੇਟ ''ਤੇ ਲਟਕ ਕੇ ਯਾਤਰਾ ਕਰ ਰਹੇ ਨੌਜਵਾਨ ਦੀ ਮੌਤ ਦੀ ਦਰਦਨਾਕ ਵੀਡੀਓ ਆਈ ਸਾਹਮਣੇ

11/28/2015 3:33:33 PM

ਮੁੰਬਈ— ਰੇਲ ਗੱਡੀ ''ਚ ਯਾਤਰਾ ਦੌਰਾਨ ਥੋੜ੍ਹੀ ਜਿਹੀ ਲਾਪਰਵਾਹੀ ਇਕ ਲੜਕੇ ਲਈ ਜਾਨਲੇਵਾ ਬਣ ਗਈ। ਇੱਥੇ ਸ਼ੁੱਕਰ ਦੀ ਸਵੇਰ ਲੋਕਲ ਰੇਲ ਗੱਡੀ ਦੇ ਗੇਟ ''ਤੇ ਲਟਕ ਕੇ ਸਫਰ ਕਰ ਰਹੇ ਨੌਜਵਾਨ ਦੀ ਚੱਲਦੀ ਰੇਲ ਗੱਡੀ ਤੋਂ ਡਿੱਗ ਕੇ ਮੌਤ ਹੋ ਗਈ। ਰੇਲ ਗੱਡੀ ''ਚ ਲਟਕੇ ਨੌਜਵਾਨ ਦੇ ਡਿੱਗਣ ਦਾ ਇਕ ਦਰਦਨਾਕ ਵੀਡੀਓ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭਾਵੇਸ਼ ਨਕਟੇ (21) ਨਾਂ ਦਾ ਇਹ ਨੌਜਵਾਨ ਸ਼ੁੱਕਰਵਾਰ ਦੀ ਸਵੇਰ 8.59 ਦੀ ਲੋਕਲ ਤੋਂ ਮੁੰਬਈ ਦੇ ਕੋਪਰ ਸਟੇਸ਼ਨ ਤੋਂ ਦਿਵਾ ਸਟੇਸ਼ਨ ਜਾਣ ਲਈ ਚੜ੍ਹਿਆ। ਰੇਲ ਗੱਡੀ ''ਚ ਭੀੜ ਹੋਣ ਕਾਰਨ ਉਹ ਕੰਪਾਰਟਮੈਂਟ ''ਚ ਆਉਣ ਦੀ ਕੋਸ਼ਿਸ਼ ''ਚ ਅਸਫਲ ਰਿਹਾ ਅਤੇ ਰੇਲ ਗੱਡੀ ਕੋਪਰ ਸਟੇਸ਼ਨ ਤੋਂ ਚੱਲ ਪਈ। ਰੇਲ ਗੱਡੀ ਦੇ ਚੱਲਦੇ ਹੀ ਭਾਵੇਸ਼ ਉਸ ਦੇ ਗੇਟ ''ਤੇ ਲਟਕ ਗਿਆ ਅਤੇ ਕੋਪਰ ਸਟੇਸ਼ਨ ਤੋਂ ਕੁਝ ਹੀ ਦੂਰੀ ''ਤੇ ਉਸ ਦਾ ਹੱਥ ਫਿਸਲਿਆ ਅਤੇ ਉਹ ਟਰੈਕ ''ਤੇ ਜਾ ਡਿੱਗਿਆ। 
ਵੀਡੀਓ ''ਚ ਭਾਵੇਸ਼ ਰੇਲ ਗੱਡੀ ਦੇ ਗੇਟ ''ਤੇ ਲਟਕੇ ਹੋਏ ਹੋਰ ਯਾਤਰੀਆਂ ਤੋਂ ਉਸ ਨੂੰ ਅੰਦਰ ਖਿੱਚਣ ਲਈ ਅਪੀਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਭਾਵੇਸ਼ ਨੂੰ ਡਿੱਗਦਾ ਦੇਖ ਰੇਲ ਗੱਡੀ ''ਚ ਬੈਠੇ ਕੁਝ ਯਾਤਰੀਆਂ ਨੇ ਰੇਲਵੇ ਪੁਲਸ (ਜੀਆਰਪੀ) ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਭਾਵੇਸ਼ ਨੂੰ ਟਰੈਕ ਤੋਂ ਚੁੱਕ ਕੇ ਸ਼ਾਸਤਰੀ ਨਗਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਭਾਵੇਸ਼ ਦੇ ਡਿੱਗਣ ਦਾ ਪੂਰਾ ਵੀਡੀਓ ਰੇਲ ਗੱਡੀ ''ਚ ਖੜ੍ਹੇ ਇਕ ਯਾਤਰੀ ਨੇ ਆਪਣੇ ਮੋਬਾਈਲ ਫੋਨ ਤੋਂ ਬਣਾਇਆ ਅਤੇ ਸੋਸ਼ਲ ਮੀਡੀਆ ''ਚ ਅਪਲੋਡ ਕਰ ਦਿੱਤਾ ਭਾਵੇਸ਼ ਨਕਟੇ ਡੋਂਬਿਵਲੀ ਦੇ ਸੁਨੀਲ ਨਗਰ ਦਾ ਰਹਿਣ ਵਾਲਾ ਸੀ ਅਤੇ ਇਕ ਲਾਜਿਸਟਿਕਸ ਕੰਪਨੀ ਲਈ ਕੰਮ ਕਰਦਾ ਸੀ।

Disha

This news is News Editor Disha