ਸੀ.ਐਮ ਨੇ ਕਿਹਾ-ਪੱਦਮਾਵਤੀ ਫਿਲਮ ਦੇਖਣ ਦੇ ਬਾਅਦ ਸਰਕਾਰ ਲਵੇਗੀ ਫੈਸਲਾ

11/17/2017 3:33:38 PM

ਦੇਹਰਾਦੂਨ— ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਪੱਦਮਾਵਤੀ ਫਿਲਮ ਕਾਰਨ ਸਾਰੇ ਖੇਤਰਾਂ 'ਚ ਬਹੁਤ ਵਿਵਾਦ ਹੋ ਰਿਹਾ ਹੈ ਪਰ ਸਰਕਾਰ ਫਿਲਮ ਨੂੰ ਦੇਖਣ ਦੇ ਬਾਅਦ ਹੀ ਕਿਸੇ ਨਤੀਜੇ 'ਤੇ ਪੁੱਜੇਗੀ। ਸੀ.ਐਮ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਸਰਕਾਰ ਨੈਸ਼ਨਲ ਗ੍ਰੀਨ ਟਰੀਬਿਊਨਲ(ਐਨ.ਜੀ.ਟੀ) ਤੋਂ ਫਿਲਮ ਨਾਲ ਸੰਬੰਧਿਤ ਗੱਲ ਕਰੇਗੀ। 
ਮੁੱਖਮੰਤਰੀ ਨੇ ਸਕੱਤਰੇਤ 'ਚ ਕਿਹਾ ਕਿ ਕਾਂਗਰਸ ਸਰਕਾਰ ਨੇ ਐਨ.ਜੀ.ਟੀ ਤੋਂ ਬਿਨਾਂ ਮਨਜ਼ੂਰੀ ਲਏ ਕਈ ਤਰ੍ਹਾਂ ਦੇ ਫੈਸਲੇ ਕੀਤੇ ਸਨ। ਹੁਣ ਇਸ ਦੀ ਜਾਂਚ ਕੀਤੀ ਜਾਵੇਗੀ। ਰਾਵਤ ਨੇ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਦੇ ਬਾਰੇ 'ਚ ਕਿਹਾ ਕਿ ਸਰਕਾਰ ਇਸ ਯੋਜਨਾ ਨੂੰ ਚਲਾ ਰਹੀ ਹੈ। ਕੰਪਨੀ 'ਤੇ ਕਾਰਵਾਈ ਕੀਤੀ ਜਾ ਰਹੀ ਹੈ।