ਪੀ.ਐਮ. ਕੇਅਰਸ ਦੇ 1000 ਕਰੋੜ ਵਿਚੋਂ ਪ੍ਰਵਾਸੀ ਮਜਦੂਰਾਂ ਨੂੰ ਕੁਝ ਨਹੀਂ ਮਿਲੇਗਾ : ਚਿਦਾਂਬਰਮ

05/14/2020 11:25:21 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦਾਂਬਰਮ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪੀ.ਐਮ ਕੇਅਰਸ ਫੰਡ ਰਾਹੀਂ 1000 ਕਰੋੜ ਰੁਪਏ ਦੀ ਅਲਾਟਮੈਂਟ ਦੇ ਬਾਵਜੂਦ ਪ੍ਰਵਾਸੀ ਮਜ਼ਦੂਰਾਂ ਨੂੰ ਹੱਥ ਵਿਚ ਕੁਝ ਨਹੀਂ ਮਿਲੇਗਾ ਕਿਉੰਕਿ ਇਹ ਰਾਸ਼ੀ ਸੂਬਿਆਂ ਨੂੰ ਮਿਲੇਗੀ ਤਾਂ ਜੋ ਉਹ ਮਜ਼ਦੂਰਾਂ ਦੀ ਯਾਤਰਾ ਅਤੇ ਉਨ੍ਹਾਂ ਦੇ ਰਹਿਣ ਖਾਣ ਦੇ ਖਰਚ ਦਾ ਭੁਗਤਾਨ ਕਰ ਸਕਣ। ਉਨ੍ਹਾਂ ਨੇ ਟਵੀਟ ਕੀਤਾ ਪੀ.ਐਮ. ਕੇਅਰਸ ਤੋਂ ਪ੍ਰਵਾਸੀ ਮਜ਼ਦੂਰਾਂ ਲਈ 1000 ਕਰੋੜ ਰੁਪਏ ਅਲਾਟਮੈਂਟ ਕੀਤੇ ਗਏ। ਕਿਰਪਾ ਸਮਝਣ ਵਿਚ ਗਲਤੀ ਨਾ ਕਰੋ। ਇਹ ਪੈਸਾ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਦਿੱਤਾ ਜਾਵੇਗਾ, ਸਗੋਂ ਸੂਬਾ ਸਰਕਾਰਾਂ ਨੂੰ ਪ੍ਰਵਾਸੀ ਕਾਮਿਆਂ ਦੀ ਯਾਤਰਾ, ਰਹਿਣ, ਦਵਾਈ ਅਤੇ ਖਾਣ ਦੇ ਖਰਚ ਲਈ ਦਿੱਤਾ ਜਾਵੇਗਾ। ਪ੍ਰਵਾਸੀ ਮਜ਼ਦੂਰਾਂ ਦੇ ਹੱਥਾਂ ਵਿਚ ਕੁਝ ਨਹੀਂ ਮਿਲੇਗਾ। ਚਿਦਾਂਬਰਮ ਨੇ ਕਿਹਾ ਕਿ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਇਕ ਪ੍ਰਵਾਸੀ ਕਾਮਾ ਆਪਣੇ ਪਿੰਡ ਪਹੁੰਚਦਾ ਹੈ ਪਰ ਉਥੇ ਉਸ ਦੇ ਲਈ ਕੋਈ ਰੁਜ਼ਗਾਰ ਨਹੀਂ ਹੈ। ਉਸ ਦੇ ਕੋਲ ਕੋਈ ਆਮਦਨ ਨਹੀਂ ਹੈ। ਉਹ ਅਤੇ ਉਸ ਦਾ ਪਰਿਵਾਰ ਕਿਵੇਂ ਗੁਜ਼ਾਰਾ ਕਰੇਗਾ?

Sunny Mehra

This news is Content Editor Sunny Mehra