ਚਿਦਾਂਬਰਮ ਨੂੰ SC ਵਲੋਂ ਝਟਕਾ, ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਜ, ED ਕਰ ਸਕਦੀ ਹੈ ਗ੍ਰਿਫਤਾਰ

09/05/2019 11:32:40 AM

ਨਵੀਂ ਦਿੱਲੀ— ਸੁਪਰੀਮ ਕੋਰਟ ਵਲੋਂ ਪੀ. ਚਿਦਾਂਬਰਮ ਨੂੰ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਆਈ.ਐੱਨ.ਐਕਸ. ਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ਗੀ ਜ਼ਮਾਨਤ ਨਾ ਦੇਣ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਚਿਦਾਂਬਰਮ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ,''ਸ਼ੁਰੂਆਤੀ ਪੜਾਅ 'ਚ ਪੇਸ਼ਗੀ ਜ਼ਮਾਨਤ ਦੇਣ ਨਾਲ ਜਾਂਚ 'ਤੇ ਉਲਟ ਅਸਰ ਪੈ ਸਕਦਾ ਹੈ। ਇਹ ਪੇਸ਼ਗੀ ਜ਼ਮਾਨਤ ਦੇਣ ਲਈ ਸਹੀ ਕੇਸ ਨਹੀਂ ਹੈ। ਆਰਥਿਕ ਅਪਰਾਧ ਵੱਖ-ਵੱਖ ਪੱਧਰ 'ਤੇ ਹਨ ਅਤੇ ਇਸ ਨੂੰ ਵੱਖ ਦ੍ਰਿਸ਼ਟੀਕੋਣ ਨਾਲ ਨਿਪਟਾਨਾ ਚਾਹੀਦਾ। ਜਾਂਚ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਪੂਰੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ।''

ਈ.ਡੀ. ਕਰ ਸਕਦੀ ਹੈ ਗ੍ਰਿਫਤਾਰ
ਸੂਤਰਾਂ ਅਨੁਸਾਰ ਜ਼ਮਾਨਤ ਪਟੀਸ਼ਨ ਖਾਰਜ ਹੋਣ ਨਾਲ ਅੱਜ ਯਾਨੀ ਬੁੱਧਵਾਰ ਨੂੰ ਈ.ਡੀ. ਕੋਰਟ 'ਚ ਅਰਜ਼ੀ ਦੇ ਕੇ ਚਿਦਾਂਬਰਮ ਦੀ ਹਿਰਾਸਤ ਮੰਗ ਸਕਦੀ ਹੈ। ਜਿਸ ਤੋਂ ਬਾਅਦ ਕਾਂਗਰਸ ਨੇਤਾ ਨੂੰ ਜਾਂਚ ਏਜੰਸੀ ਦੀ ਹਿਰਾਸਤ 'ਚ ਭੇਜਿਆ ਜਾ ਸਕਦਾ ਹੈ। ਫਿਲਹਾਲ ਉਹ ਸੀ.ਬੀ.ਆਈ. ਦੀ ਹਿਰਾਸਤ 'ਚ ਹਨ। ਜਿਸ ਦੀ ਮਿਆਦ ਵੀਰਵਾਰ ਨੂੰ ਖਤਮ ਹੋ ਰਹੀ ਹੈ। ਅੱਜ ਦਿਨ 'ਚ ਰਾਊਜ ਐਵੇਨਿਊ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। ਸੀ.ਬੀ.ਆਈ. ਕਹਿ ਚੁਕੀ ਹੈ ਕਿ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਜਾਵੇ ਪਰ ਕੋਰਟ ਦਾ ਕਹਿਣਾ ਹੈ ਕਿ ਰਾਊਜ ਐਵੇਨਿਊ ਕੋਰਟ 'ਚ ਸੁਣਵਾਈ ਹੋਣ ਤੱਕ ਉਨ੍ਹਾਂ ਨੂੰ ਸੀ.ਬੀ.ਆਈ. ਹਿਰਾਸਤ 'ਚ ਹੀ ਰੱਖਿਆ ਜਾਵੇ।

ਸੁਪਰੀਮ ਕੋਰਟ ਨੇ 5 ਸਤੰਬਰ ਤੱਕ ਹਿਰਾਸਤ 'ਚ ਭੇਜਿਆ ਸੀ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਉਹ 5 ਸਤੰਬਰ ਤੱਕ ਹਿਰਾਸਤ 'ਚ ਰਹਿਣਗੇ। ਚਿਦਾਂਬਰਮ ਦੀ ਸੀ.ਬੀ.ਆਈ. ਹਿਰਾਸਤ ਦੀ ਇਕ ਦਿਨ ਦੀ ਮਿਆਦ ਪੂਰੀ ਹੋਣ 'ਤੇ ਉਨ੍ਹਾਂ ਨੂੰ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਦੀ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਸਾਲੀਸਿਟਰ ਜਨਰਲ ਤੂਸ਼ਾਰ ਮੇਹਤਾ ਅਤੇ ਚਿਦਾਂਬਰਮ ਦੇ ਵਕੀਲ ਨੇ ਜੱਜ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਦਿਨ 'ਚ ਇਕ ਆਦੇਸ਼ ਦਿੱਤਾ ਹੈ ਕਿ ਉਹ (ਚਿਦਾਂਬਰਮ) 5 ਸਤੰਬਰ ਤੱਕ ਸੀ.ਬੀ.ਆਈ. ਹਿਰਾਸਤ 'ਚ ਰਹਿਣਗੇ।


DIsha

Content Editor

Related News