ਚਿਦਾਂਬਰਮ ਨੇ ਮੋਦੀ ਸਰਕਾਰ ਤੋਂ ਪੁੱਛਿਆ- NRC ਤੋਂ ਬਾਹਰ ਹੋਏ 19 ਲੱਖ ਲੋਕਾਂ ਦਾ ਕੀ ਹੋਵੇਗਾ

10/07/2019 4:05:29 PM

ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਤਿਹਾੜ ਜੇਲ 'ਚ ਬੰਦ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦਾਂਬਰਮ ਨੇ ਐੱਨ.ਆਰ.ਸੀ. ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਸੋਮਵਾਰ ਨੂੰ ਟਵੀਟ ਰਾਹੀਂ ਚਿਦਾਂਬਰਮ 'ਚ ਮੋਦੀ ਸਰਕਾਰ ਤੋਂ ਸਵਾਲ ਕੀਤਾ ਕਿ ਐੱਨ.ਆਰ.ਸੀ. ਤੋਂ ਬਾਹਰ ਰਹਿਣ ਵਾਲੇ 19 ਲੱਖ ਲੋਕਾਂ ਦਾ ਆਖਰ ਕੀ ਹੋਵੇਗਾ। ਉਨ੍ਹਾਂ ਵਲੋਂ ਇਹ ਟਵੀਟ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੇ ਕੀਤਾ। ਚਿਦਾਂਬਰਮ ਨੇ ਸਵਾਲ ਕੀਤਾ ਕਿ ਜਦੋਂ ਮੋਦੀ ਸਰਕਾਰ ਨੇ ਬੰਗਲਾਦੇਸ਼ ਨੂੰ ਇਹ ਭਰੋਸਾ ਦਿਵਾਇਆ ਕਿ ਐੱਨ.ਆਰ.ਸੀ. ਦੀ ਪ੍ਰਕਿਰਿਆ ਦਾ ਅਸਰ ਗੁਆਂਢੀ ਦੇਸ਼ 'ਤੇ ਨਹੀਂ ਹੋਵੇਗਾ ਤਾਂ ਹੁਣ ਉਹ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਤੋਂ ਬਾਹਰ ਰਹਿਣ ਵਾਲੇ 19 ਲੱਖ ਲੋਕਾਂ ਦਾ ਕੀ ਕਰੇਗੀ।

PunjabKesariਚਿਦਾਂਬਰਮ ਨੇ ਕਿਹਾ ਕਿ ਜੇਕਰ ਐੱਨ.ਆਰ.ਸੀ. ਕਾਨੂੰਨੀ ਪ੍ਰਕਿਰਿਆ ਹੈ ਤਾਂ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਗੈਰ-ਨਾਗਰਿਕ ਐਲਾਨ ਕੀਤੇ ਗਏ 19 ਲੱਖ ਲੋਕਾਂ ਲਈ ਸਰਕਾਰ ਕੀ ਕਰ ਰਹੀ ਹੈ। ਨਾਲਹੀ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਦੇ ਮਨੁੱਖਤਾ ਦੇ ਸਿਧਾਂਤ ਦਾ ਜਸ਼ਨ ਮਨ੍ਹਾ ਰਹੇ ਹਨ, ਅਜਿਹੇ 'ਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਉੱਤਰਦਾਈ ਹਾਂ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਆਸਾਮ 'ਚ ਐੱਨ.ਆਰ.ਸੀ. ਨਾਲ ਜੁੜੇ ਘਟਨਾਕ੍ਰਮ 'ਤੇ ਉਸ ਦੀ ਨਜ਼ਰ ਹੈ। ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਸ਼ਹਿਦੁਲ ਹੱਕ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪੀ.ਐੱਮ. ਮੋਦੀ ਨਾਲ ਦੋ-ਪੱਖੀ ਵਾਰਤਾ ਦੌਰਾਨ ਇਹ ਮੁੱਦਾ ਚੁੱਕਿਆ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਹੱਕ ਨੇ ਕਿਹਾ ਸੀ ਕਿ ਐੱਨ.ਆਰ.ਸੀ. ਭਾਰਤ ਦਾ ਅੰਦਰੂਨੀ ਮੁੱਦਾ ਹੈ, ਅਜਿਹਾ ਦੱਸੇ ਜਾਣ ਦੇ ਬਾਵਜੂਦ ਅਸੀਂ ਨਜ਼ਰ ਬਣਾਏ ਹੋਏ ਹਾਂ।


DIsha

Content Editor

Related News