ਪੀ. ਐੱਨ. ਬੀ. ਘਪਲੇ ''ਤੇ ਆਪਣੀ ਚੁੱਪ ਤੋੜਨ ਮੋਦੀ ਤੇ ਜੇਤਲੀ : ਰਾਹੁਲ

Monday, Feb 19, 2018 - 02:16 AM (IST)

ਨਵੀਂ ਦਿੱਲੀ - ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਪੀ. ਐੱਨ. ਬੀ. 'ਚ ਹੋਏ ਘਪਲੇ ਸੰਬੰਧੀ ਆਪਣੀ ਚੁੱਪ ਤੋੜਨੀ ਚਾਹੀਦੀ ਹੈ ਅਤੇ ਅਜਿਹਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ ਕਿ ਇੰਝ ਲੱਗੇ ਕਿ ਉਹ ਦੋਵੇਂ ਦੋਸ਼ੀ ਹਨ।
ਰਾਹੁਲ ਨੇ ਐਤਵਾਰ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ 'ਚ ਇਸ ਘਪਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਬੱਚਿਆਂ ਨੂੰ ਪ੍ਰੀਖਿਆ ਸਬੰਧੀ ਸਮਝਾਉਣ ਲਈ ਦੋ ਘੰਟਿਆਂ ਤਕ ਭਾਸ਼ਣ ਦਿੰਦੇ ਹਨ ਪਰ ਕਈ ਹਜ਼ਾਰ ਕਰੋੜ ਰੁਪਏ ਦੇ ਹੋਏ ਉਕਤ ਘਪਲੇ ਸੰਬੰਧੀ ਬੋਲਣ ਲਈ ਉਨ੍ਹਾਂ ਕੋਲ ਦੋ ਮਿੰਟ ਵੀ ਨਹੀਂ ਹਨ। ਜੇਤਲੀ ਵੀ ਚੁੱਪ ਬੈਠੇ ਹਨ। ਇਸ ਤਰ੍ਹਾਂ ਦਾ ਰਵੱਈਆ ਦੋਹਾਂ ਨੂੰ ਛੱਡਣਾ ਚਾਹੀਦਾ ਹੈ। ਦੋਹਾਂ ਨੂੰ ਬੋਲਣਾ ਚਾਹੀਦਾ ਹੈ।


Related News