Oxford ਡਿਕਸ਼ਨਰੀ ''ਚ ਹੁਣ ਆਧਾਰ, ਸ਼ਾਦੀ, ਡੱਬਾ ਤੇ ਹੜਤਾਲ ਵੀ ਸ਼ਾਮਲ

01/25/2020 11:39:19 AM

ਨਵੀਂ ਦਿੱਲੀ— ਅੋਕਸਫਰਡ ਡਿਕਸ਼ਨਰੀ ਨੇ ਹਰ ਸਾਲ ਵਾਂਗ ਇਸ ਸਾਲ ਵੀ ਭਾਰਤੀ ਅੰਗਰੇਜ਼ੀ ਸ਼ਬਦਾਂ ਨੂੰ ਆਪਣੇ ਆਡੀਸ਼ਨ ਵਿਚ ਸ਼ਾਮਲ ਕੀਤਾ ਹੈ। ਇਨ੍ਹਾਂ 'ਚ ਕੁਝ ਸ਼ਬਦ ਹਿੰਦੀ ਦੇ ਹਨ, ਜਿਸ ਦਾ ਇਸਤੇਮਾਲ ਦੇਸ਼ ਵਿਚ ਅੰਗਰੇਜ਼ੀ ਅਤੇ ਹਿੰਦੀ ਭਾਸ਼ੀ ਦੋਵੇਂ ਹੀ ਲੋਕ ਆਮ ਤੌਰ 'ਤੇ ਕਰਦੇ ਹਨ। ਜਿਵੇਂ ਕਿ ਆਧਾਰ, ਚਾਲ, ਡੱਬਾ, ਹੜਤਾਲ ਅਤੇ ਸ਼ਾਦੀ। ਡਿਕਸ਼ਨਰੀ ਦੇ ਨਵੇਂ ਆਡੀਸ਼ਨ ਨੂੰ ਸ਼ੁੱਕਰਵਾਰ ਨੂੰ ਲਾਂਚ ਕੀਤਾ ਗਿਆ ਹੈ। ਡਿਕਸ਼ਨਰੀ ਦੇ 10ਵੇਂ ਆਡੀਸ਼ਨ ਵਿਚ 384 ਭਾਰਤੀ ਅੰਗਰੇਜ਼ੀ ਸ਼ਬਦ ਹਨ ਅਤੇ 1000 ਤੋਂ ਵਧ ਨਵੇਂ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਵੇਂ ਫੇਕ ਨਿਊਜ਼, ਚੈਟਬੋਟ, ਮਾਈਕ੍ਰੋਪਲਾਸਟਿਕ। ਅੋਕਸਫਰਡ ਯੂਨੀਵਰਸਿਟੀ ਪ੍ਰੈੱਸ ਨੇ ਕਿਹਾ ਕਿ ਡਿਕਸ਼ਨਰੀ 'ਚ ਹਮੇਸ਼ਾ ਭਾਸ਼ਾਵਾਂ ਦੇ ਬਦਲਾਅ ਅਤੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਕੋਸ਼ਿਸ਼ ਰਹਿੰਦੀ ਹੈ ਕਿ ਨਵੇਂ ਆਡੀਸ਼ਨ ਵਿਚ ਉਨ੍ਹਾਂ ਸ਼ਬਦਾਂ ਨੂੰ ਸ਼ਾਮਲ ਕੀਤਾ ਜਾਵੇ ਜੋ ਸੰਬੰਧਿਤ ਹੋਣ ਅਤੇ ਨਾਲ ਹੀ ਸਮੇਂ ਨਾਲ ਅਪ-ਟੂ ਡੇਟ ਹੋਣ। 

ਇਸ ਆਡੀਸ਼ਨ 'ਚ 26 ਨਵੇਂ ਭਾਰਤੀ ਅੰਗਰੇਜ਼ੀ ਸ਼ਬਦਾਂ ਨੂੰ ਥਾਂ ਮਿਲੀ ਹੈ। ਉਹ ਹਨ ਆਂਟੀ ਪਹਿਲਾਂ ਮੌਜੂਦ ਸ਼ਬਦ ਆਨਟ ਦਾ ਭਾਰਤੀ ਰੂਪ) ਬੱਸ ਸਟੈਂਡ, ਯੂਨੀਵਰਸਿਟੀ, ਨੋਨ ਵੈਜ਼, ਟੈਂਪੂ, ਟਿਊਬ ਲਾਈਟ, ਵੈਜ਼ ਅਤੇ ਵੀਡੀਓਗ੍ਰਾਫ। ਜਿਨ੍ਹਾਂ ਸ਼ਬਦਾਂ ਨੂੰ ਆਨਲਾਈਨ ਵਰਜ਼ਨ ਵਿਚ ਰੱਖਿਆ ਗਿਆ ਹੈ ਉਹ ਹਨ— ਲੂਟਰ, ਲਿਟਿੰਗ ਅਤੇ ਅਪਜ਼ਿਲਾ (ਅਜਿਹਾ ਇਲਾਕਾ ਜਿੱਥੇ ਜ਼ਿਲਾ ਪ੍ਰਸ਼ਾਸਨਿਕ ਉਦੇਸ਼ ਨਾਲ ਵੰਡਿਆ ਜਾਂਦਾ ਹੈ)। ਇੱਥੇ ਦੱਸ ਦੇਈਏ ਕਿ 1948 'ਚ ਪਹਿਲੀ ਵਾਰ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਇਸ ਦਾ ਪ੍ਰਕਾਸ਼ਨ ਕੀਤਾ। ਲਰਨਰ ਸ਼ਬਦਕੋਸ਼ ਇਸ ਦੇ ਸੰਸਥਾਪਕ ਅਲਬਰਟ ਸਿਡਨੀ ਹਾਰਨਬੀ ਦੀਆਂ ਕਦਰਾਂ-ਕੀਮਤਾਂ 'ਤੇ ਆਧਾਰਿਤ ਹੈ, ਜਿਨ੍ਹਾਂ ਦਾ ਉਦੇਸ਼ ਦੁਨੀਆ ਭਰ 'ਚ ਇਸ ਭਾਸ਼ਾ ਨੂੰ ਸਿੱਖਣ ਵਾਲੇ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਅਰਥਾਂ ਨੂੰ ਸਮਝਣ 'ਚ ਮਦਦ ਕਰਨਾ ਸੀ।


Tanu

Content Editor

Related News