UNSC 'ਚ ਬੋਲੇ ਅਕਬਰੂਦੀਨ, ਕਸ਼ਮੀਰ ਦੇ ਫੈਸਲੇ 'ਤੇ ਬਾਹਰੀ ਲੋਕਾਂ ਦਾ ਕੋਈ ਲੈਣਾ-ਦੇਣਾ ਨਹੀਂ

08/16/2019 11:01:32 PM

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਯੂ. ਐੱਨ. 'ਚ ਭਾਰਤ ਦੇ ਸਥਾਈ ਨੁਮਾਇੰਦੇ ਸਇਦ ਅਕਬਰੂਦੀਨ ਨੇ ਕਿਹਾ ਕਿ ਧਾਰਾ-370 ਭਾਰਤ ਦਾ ਅੰਦਰੂਨੀ ਫੈਸਲਾ ਹੈ। ਇਸ ਫੈਸਲੇ ਨਾਲ ਬਾਹਰੀ ਲੋਕਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਫੈਸਲਾ ਜੰਮੂ ਕਸ਼ਮੀਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਲਿਆ ਗਿਆ ਹੈ।

ਅਕਬਰੂਦੀਨ ਨੇ ਆਖਿਆ ਕਿ ਭਾਰਤ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਦਾ ਪਾਲਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਜੰਮੂ ਕਸ਼ਮੀਰ ਤੋਂ ਹੌਲੀ-ਹੌਲੀ ਪਾਬੰਦੀਆਂ ਹਟਾ ਰਿਹਾ ਹੈ ਅਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਆਪਣੀ ਨੀਤੀ 'ਤੇ ਕਾਇਮ ਹਾਂ ਅਤੇ ਰਹਾਂਗੇ।

Khushdeep Jassi

This news is Content Editor Khushdeep Jassi