ਕਿਸੇ ਵੀ ਖਤਰੇ ਨਾਲ ਨਿਪਟਣ ਲਈ ਸਮਰੱਥ ਹਨ ਸਾਡੇ ਸੁਰੱਖਿਆ ਫੋਰਸ : ਪੀ. ਐੈੱਮ. ਓ. ਮੰਤਰੀ

10/21/2017 10:32:45 AM

ਜੰਮੂ—ਪੀ. ਐੈੱਮ. ਓ. ਸੂਬਾ ਮੰਤਰੀ ਡਾ. ਜਤਿੰਦਰ ਸਿੰਘ ਨੇ ਜੰਮੂ ਕਸ਼ਮੀਰ 'ਚ ਤਾਇਨਾਤ ਸੁੱਰਖਿਆ ਫੋਰਸ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸੂਬੇ 'ਚ ਕਿਸੇ ਵੀ ਖਤਰੇ ਨਾਲ ਨਿਪਟਣ 'ਚ ਸਾਡੇ ਸੁਰੱਖਿਆ ਫੋਰਸ ਪੂਰੀ ਤਰ੍ਹਾਂ ਤਿਆਰ ਹਨ। ਇਕ ਪ੍ਰੋਗਰਾਮ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾ. ਜਤਿੰਦਰ ਸਿੰਘ ਜੰਮੂ ਕਸ਼ਮੀਰ 'ਚ ਕਿਸੇ ਵੀ ਸੁਰੱਖਿਆ ਖਤਰੇ ਨਾਲ ਨਿਪਟਣ 'ਚ ਸਾਡੇ ਸੁਰੱਖਿਆ ਫੋਰਸ ਪੂਰੀ ਹਰ ਸਮੇਂ ਤਿਆਰ ਹਨ। ਅੰਤਰਰਾਸ਼ਟਰੀ ਬਾਰਡਰ ਹੋਵੇ ਜਾਂ ਐੈੱਲ. ਓ. ਸੀ. ਜਵਾਨਾਂ 'ਚ ਘੁਸਪੈਠ ਨੂੰ ਰੋਕਣ 'ਚ ਪੂਰੀ ਤਰ੍ਹਾਂ ਨਾਲ ਸਮਰੱਥ ਹਨ ਅਤੇ ਉਸ ਤਰ੍ਹਾਂ ਨਾਲ ਸੂਬੇ 'ਚ ਅੱਤਵਾਦੀ ਗਤੀਵਿਧੀਆ ਨਾਲ ਵੀ ਪੂਰੀ ਤਰ੍ਹਾਂ ਕਾਮਯਾਬੀ ਨਾਲ ਨਿਪਟਿਆ ਜਾ ਰਿਹੈ ਹੈ।
ਉਨ੍ਹਾਂ ਨੇ ਜੰਮੂ ਕਸ਼ਮੀਰ ਪੁਲਸ ਦੇ ਜਵਾਨਾਂ ਦੀਆਂ ਤਾਰੀਫਾਂ ਦੇ ਪੁੱਲ ਬੰਨਦੇ ਹੋਏ ਕਿਹਾ ਹੈ ਕਿ ਸੂਬੇ 'ਚ ਅੱਤਵਾਦ ਦੇ ਖਿਲਾਫ ਲੜਾਈ 'ਚ ਉਹ ਆਪਣਾ ਬਹੁਤ ਖਾਸ ਅਤੇ ਵਧੀਆ ਯੋਗਦਾਨ ਦੇ ਰਹੇ ਹਨ। ਨਾਲ ਹੀ ਡਾ. ਸਿੰਘ ਨੇ ਜੰਮੂ ਕਸ਼ਮੀਰ ਦੇ ਰਾਸ਼ਟਰਵਿਰੋਧੀ ਤੱਤਾਂ ਨੂੰ ਖਰੀ-ਖੋਟੀ ਸੁਣਾਉਂਦੇ ਹੋਏ ਕਿਹਾ ਕਿ ਉਹ ਨੌਜਵਾਨਾਂ ਨੂੰ ਭੜਕਾਉਣਾ ਛੱਡ ਦੇਣ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਲੋਕਾਂ ਨੇ ਸਰਕਾਰੀ ਨੌਕਰੀ ਨਹੀਂ ਕੀਤੀ ਜਾਂ ਕੋਈ ਹੋਰ ਨੌਕਰੀ ਵੀ ਨਹੀਂ ਕੀਤੀ। ਉਨ੍ਹਾਂ ਨੇ ਵੀ ਰਿਟਾਇਰਮੈਂਟ ਤੋਂ ਬਾਅਦ ਵੀ ਪੈਨਸ਼ਨ ਮਿਲੇਗੀ।