ਗ੍ਰੈਜੂਏਟ ਪਾਸ ਨੌਜਵਾਨਾਂ ਲਈ ਪੁਲਸ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

09/22/2020 11:09:46 AM

ਨਵੀਂ ਦਿੱਲੀ : ਪੁਲਸ 'ਚ ਭਰਤੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਓਡੀਸ਼ਾ ਸਟਾਫ ਸਲੈਕਸ਼ਨ ਕਮਿਸ਼ਨ (OSSC) ਨੇ ਸਬ ਇੰਸਪੈਕਟਰ, ਸਟੇਸ਼ਨ ਅਫ਼ਸਰ ਅਤੇ ਅਸਿਸਟੈਂਟ ਜੇਲਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।  ਇਸ ਤਹਿਤ 104 ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ। ਇਨ੍ਹਾਂ ਅਹੁਦਿਆਂ 'ਤੇ ਗ੍ਰੈਜੂਏਟ ਪਾਸ ਉਮੀਦਵਾਰ ਅਪਲਾਈ ਕਰ ਸਕਣਗੇ।

1. ਅਹੁਦਾ :  ਸਭ ਇੰਸਪੈਕਟਰ ਆਫ਼ ਪੁਲਸ
ਅਹੁਦਿਆਂ ਦੀ ਗਿਣਤੀ : 47
ਸਿੱਖਿਅਕ ਯੋਗਤਾ : ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ
ਤਨਖ਼ਾਹ : 16,880 ਰੁਪਏ ਪ੍ਰਤੀ ਮਹੀਨਾ

2. ਅਹੁਦਾ : ਸਟੇਸ਼ਨ ਅਫ਼ਸਰ (ਫਾਇਰ ਸਰਵਿਸ)
ਅਹੁਦਿਆਂ ਦੀ ਗਿਣਤੀ : 13
ਸਿੱਖਿਅਕ ਯੋਗਤਾ : ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਾਇੰਸ ਵਿਚ ਗ੍ਰੈਜੂਏਟ ਜਾਂ ਇੰਜੀਨੀਅਰਿੰਗ ਦੀ ਡਿਗਰੀ
ਤਨਖ਼ਾਹ : 16,880 ਰੁਪਏ ਪ੍ਰਤੀ ਮਹੀਨਾ

3. ਅਹੁਦਾ : ਅਸਿਸਟੈਂਟ ਜੇਲਰ
ਅਹੁਦਿਆਂ ਦੀ ਗਿਣਤੀ : 44
ਸਿੱਖਿਅਕ ਯੋਗਤਾ : ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ
ਤਨਖ਼ਾਹ : 16,880 ਰੁਪਏ ਪ੍ਰਤੀ ਮਹੀਨਾ

ਉਮਰ ਹੱਦ
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਫ਼ੀਸ
ਸਾਧਾਰਨ ਅਤੇ ਓ.ਬੀ.ਸੀ. ਵਰਗ ਨੂੰ 200 ਰੁਪਏ ਜਮ੍ਹਾਂ ਕਰਣੇ ਹੋਣਗੇ, ਜਦੋਂ ਕਿ ਐਸ.ਸੀ., ਐਸ.ਟੀ. ਵਰਗ ਲਈ ਕੋਈ ਫ਼ੀਸ ਨਹੀਂ ਰੱਖੀ ਗਈ ਹੈ ਯਾਨੀ ਕਿ ਨਿ : ਸ਼ੁਲਕ ਹੈ। ਫ਼ੀਸ ਦਾ ਭੁਗਤਾਨ ਆਨਲਾਈਨ ਜਾਂ ਆਫਲਾਈਨ ਦੋਵਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ।

ਮਹੱਤਵਪੂਰਣ ਤਾਰੀਖ਼
ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 25 ਸਤੰਬਰ 2020

ਚੋਣ ਪ੍ਰਕਿਰਿਆ
ਉਪਰੋਕਤ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਪ੍ਰੀਖਿਆ, ਮੁੱਖ ਲਿਖਤੀ ਪ੍ਰੀਖਿਆ ਅਤੇ ਵਾਇਵਾ ਵਾਇਸ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈਬਸਾਈਟ http://www.ossc.gov.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News