ਮਹਾਰਾਸ਼ਟਰ ''ਚ Oppo ਦਾ ਅਧਿਕਾਰੀ 19 ਕਰੋੜ ਰੁਪਏ ਦੀ ITC ਧੋਖਾਧੜੀ ''ਚ ਗ੍ਰਿਫ਼ਤਾਰ

03/23/2023 3:41:11 AM

ਠਾਣੇ (ਭਾਸ਼ਾ): ਮੁੰਬਈ ਖੇਤਰ ਦੇ ਕੇਂਦਰੀ ਮਾਲ ਤੇ ਸੇਵਾ ਕਰ ਕਮਿਸ਼ਨਰੇਟ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਚੀਨੀ ਸਮਾਰਟਫ਼ੋਨ ਕੰਪਨੀ ਦੇ ਸੀਨੀਅਰ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਅਧਿਕਾਰੀ 'ਤੇ ਜਾਅਲੀ ਇਨਵਾਇਸ ਦੇ ਜ਼ਰੀਏ 19 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ITC) ਦਾ ਫ਼ਾਇਦਾ ਲੈਣ ਦਾ ਦੋਸ਼ ਹੈ।

ਇਹ ਖ਼ਬਰ ਵੀ ਪੜ੍ਹੋ - ਮਹਿਬੂਬਾ ਮੁਫ਼ਤੀ ਦਾ ਵੱਡਾ ਐਲਾਨ, ਜੰਮੂ-ਕਸ਼ਮੀਰ 'ਚ ਧਾਰਾ 370 ਬਹਾਲ ਹੋਣ ਤਕ ਨਹੀਂ ਲੜਾਂਗੀ ਵਿਧਾਨਸਭਾ ਚੋਣ

ਸੀ.ਜੀ.ਐੱਸ.ਟੀ. ਭਿਵੰਡੀ ਦੇ ਅਦਿਕਾਰੀ ਨੇ ਬਿਆਨ ਵਿਚ ਕਿਹਾ ਕਿ ਓੱਪੋ ਮੋਬਾਈਲਜ਼ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਵਿੱਤ ਤੇ ਲੇਖਾ ਵਿਭਾਗ ਦੇ ਪ੍ਰਬੰਧਕ ਮਹਿੰਦਰ ਕੁਮਾਰ ਰਾਵਤ ਨੂੰ ਭਿਵੰਡੀ ਸ਼ਹਿਰ ਵਿਚ ਗ੍ਰਿਫ਼ਤਾਰ ਕੀਤਾ ਗਿਆ। ਬਾਅਦ ਵਿਚ ਉਸ ਨੂੰ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ 3 ਅਪ੍ਰੈਲ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਰੇਲਵੇ ਦਾ ਤੋਹਫ਼ਾ: AC ਕਲਾਸ ਦਾ ਸਫ਼ਰ ਹੋਇਆ ਸਸਤਾ, ਯਾਤਰੀਆਂ ਦੇ ਪੈਸੇ ਕੀਤੇ ਜਾਣਗੇ ਵਾਪਸ

ਇਸ ਸਬੰਧੀ ਕੀਤੀ ਗਈ ਜਾਂਚ ਦੌਰਾਨ ਜੁਟਾਏ ਗਏ ਸਬੂਤਾਂ ਦੇ ਅਧਾਰ 'ਤੇ ਮੁਲਜ਼ਮ ਨੂੰ ਸੀ.ਜੀ.ਐੱਸ.ਟੀ. ਐਕਟ, 2017 ਦੀ ਧਾਰਾ 69 ਦੀ ਧਾਰਾ 132 ਦੇ ਉਲੰਘਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸੀ.ਜੀ.ਐੱਸ.ਟੀ. ਭਿਵੰਡੀ ਕਮਿਸ਼ਨਰੇਟ ਨੇ ਆਪਣੀ ਜਾਂਚ ਵਿਚ ਪਾਇਆ ਕਿ ਓੱਪੋ, ਮਹਾਰਾਸ਼ਟਰ ਕੋਈ ਸਾਮਾਨ ਲਏ ਬਿਨਾਂ ਜਾਅਲੀ ਆਈ.ਟੀ.ਸੀ. ਦਾ ਫ਼ਾਇਦਾ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra