ਗੁਰੂਗ੍ਰਾਮ ''ਚ ਆਪਰੇਸ਼ਨ ਰੋਮੀਓ ਦੌਰਾਨ 2 ਘੰਟਿਆਂ ''ਚ 50 ਮਨਚਲਿਆਂ ਨੂੰ ਕੀਤਾ ਗਿਆ ਗ੍ਰਿਫਤਾਰ

08/27/2016 9:50:45 AM

ਗੁਰੂਗ੍ਰਾਮ— ਇੱਥੇ ਮਨਚਲਿਆਂ ਨੂੰ ਸਬਕ ਸਿਖਾਉਣ ਲਈ ਪੁਲਸ ਨੇ ਇਕ ਵਾਰ ਫਿਰ ਆਪਰੇਸ਼ਨ ਰੋਮੀਓ ਸ਼ੁਰੂ ਕੀਤਾ ਹੈ। ਆਪਰੇਸ਼ਨ ਦੇ ਅਧੀਨ ਸਿਰਫ 2 ਘੰਟਿਆਂ ''ਚ ਹੀ 50 ਤੋਂ ਵਧ ਮਨਚਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਮਨਚਲੇ ਐੱਮ.ਜੀ. ਰੋਡ ''ਤੇ ਲੜਕੀਆਂ ਨਾਲ ਛੇੜਛਾੜ ਕਰ ਰਹੇ ਸਨ।
ਦਰਅਸਲ ਲੋਕਾਂ ਦੀ ਸ਼ਿਕਾਇਤ ''ਤੇ ਏ.ਸੀ.ਪੀ ਨੇ 10 ਮਹਿਲਾ ਪੁਲਸ ਕਰਮਚਾਰੀਆਂ ਨੂੰ ਸਾਦੀ ਵਰਦੀ ''ਚ ਅਜਿਹੀਆਂ ਥਾਂਵਾਂ ''ਤੇ ਤਾਇਨਾਤ ਕੀਤਾ ਸੀ, ਜਿੱਥੇ ਇਸ ਤਰ੍ਹਾਂ ਦੀਆਂ ਹਰਕਤਾਂ ਜ਼ਿਆਦਾ ਹੁੰਦੀਆਂ ਹਨ। ਇਸੇ ਦੌਰਾਨ ਮਚਲਿਆਂ ਨੇ ਮਹਿਲਾ ਪੁਲਸ ਕਰਮਚਾਰੀਆਂ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਫੜ ਲਿਆ ਗਿਆ। ਜ਼ਿਕਰਯੋਗ ਹੈ ਕਿ ਆਪਰੇਸ਼ਨ ਰੋਮੀਓ ਪਿਛਲੇ ਸਾਲ ਤਿੰਨ ਵਾਰ ਚਲਾਇਆ ਗਿਆ ਸੀ, ਜਿਸ ''ਚ 250 ਤੋਂ ਵਧ ਮਨਚਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਗੁਰੂਗ੍ਰਾਮ ਪੁਲਸ ਨੇ ਇਸ ਮੁਹਿੰਮ ਨੂੰ ਫਿਰ ਤੋਂ ਛੇੜ ਦਿੱਤਾ ਹੈ ਤਾਂ ਕਿ ਬੇਟੀਆਂ ਸੁਰੱਖਿਅਤ ਰਹਿ ਸਕਣ।

 

Disha

This news is News Editor Disha