CM ਖੱਟੜ ਦਾ ਕੇਂਦਰ ਨੂੰ ਸੁਝਾਅ, ਦਿੱਲੀ ਦੇ ਸਿਰਫ਼ 100 ਕਿਲੋਮੀਟਰ ਦੇ ਦਾਇਰੇ ਨੂੰ NCR ’ਚ ਰੱਖਿਆ ਜਾਵੇ

12/05/2021 4:52:57 PM

ਹਰਿਆਣਾ (ਭਾਸ਼ਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰ ਨੂੰ ਸੁਝਾਅ ਦਿੱਤਾ ਹੈ ਕਿ ਦਿੱਲੀ ਦੇ ਸਿਰਫ਼ 100 ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਖੇਤਰਾਂ ਨੂੰ ਹੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਰੱਖਿਆ ਜਾਣਾ ਚਾਹੀਦਾ ਹੈ। ਸੂਬਾ ਸਰਕਾਰ ਵਲੋਂ ਜਾਰੀ ਬਿਆਨ ਵਿਚ ਖੱਟੜ ਦੇ ਹਵਾਲੇ ਤੋਂ ਕਿਹਾ ਗਿਆ ਕਿ ਜਦੋਂ ਐੱਨ. ਸੀ. ਆਰ. ਬਣਿਆ ਸੀ, ਤਾਂ ਦੂਰ ਦੇ ਜ਼ਿਲ੍ਹਿਆਂ ਦੇ ਲੋਕਾਂ ਨੇ ਸੋਚਿਆ ਸੀ ਕਿ ਇਸ ’ਚ ਉਨ੍ਹਾਂ ਦਾ ਇਲਾਕਾ ਸ਼ਾਮਲ ਹੋਣ ਨਾਲ ਬਹੁਤ ਲਾਭ ਹੋਵੇਗਾ ਪਰ ਇਹ ਉਨ੍ਹਾਂ ਦੀਆਂ ਉਮੀਦਾਂ ਮੁਤਾਬਕ ਅਜਿਹਾ ਕੁਝ ਨਹੀਂ ਹੋਇਆ।

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

ਬਿਆਨ ਮੁਤਾਬਕ ਇਸ ਸੰਦਰਭ ਵਿਚ ਖੱਟੜ ਨੇ ਕੇਂਦਰ ਨੂੰ ਸੁਝਾਅ ਦਿੱਤਾ ਹੈ ਕਿ 100 ਕਿਲੋਮੀਟਰ ਤੱਕ ਦੇ ਦਾਇਰੇ ਨੂੰ ਹੀ ਐੱਨ. ਸੀ. ਆਰ. ’ਚ ਰੱਖਿਆ ਜਾਣਾ ਚਾਹੀਦਾ ਹੈ।  100 ਕਿਲੋਮੀਟਰ ਦੇ ਬਾਹਰ ਦੇ ਖੇਤਰ ਨੂੰ ਹਰਿਆਣਾ ਸਰਕਾਰ ਆਪਣੇ ਪੱਧਰ ’ਤੇ ਵਿਕਸਿਤ ਕਰ ਲਵੇਗੀ। ਮੁੱਖ ਮੰਤਰੀ ਨੇ ਇਹ ਗੱਲ ਸ਼ਨੀਵਾਰ ਨੂੰ ਕਰਨਾਲ ’ਚ ਜਨਤਾ ਦਰਬਾਰ ’ਚ ਲੋਕ ਸ਼ਿਕਾਇਤਾਂ ਸੁਣਦੇ ਹੋਏ ਆਖੀ। 

ਇਹ ਵੀ ਪੜ੍ਹੋ :  ਹਰਿਆਣਾ ਦੀ ਕੁੜੀ ਨੇ ਰੌਸ਼ਨ ਕੀਤਾ ਭਾਰਤ ਦਾ ਨਾਂ, ਅਮਰੀਕੀ ਕੰਪਨੀ ’ਚ ਬਣੀ ਸਾਫ਼ਟਵੇਅਰ ਇੰਜੀਨੀਅਰ

ਜ਼ਿਕਰਯੋਗ ਹੈ ਕਿ ਹਰਿਆਣਾ ਦੇ 22 ਜ਼ਿਲ੍ਹਿਆਂ ਵਿਚੋਂ 14 ਜ਼ਿਲ੍ਹੇ ਜੋ ਕਿ ਐੱਨ. ਸੀ. ਆਰ. ਖੇਤਰ ਦਾ ਹਿੱਸਾ ਹਨ, ਉਨ੍ਹਾਂ ’ਚ ਚਰਖੀ-ਦਾਦਰੀ, ਕਰਨਾਲ, ਜੀਂਦ, ਪਲਵਲ, ਪਾਨੀਪਤ, ਗੁਰੂਗ੍ਰਾਮ, ਰੇਵਾੜੀ, ਸੋਨੀਪਤ, ਰੋਹਤਕ, ਨੂੰਹ, ਭਿਵਾਨੀ ਅਤੇ ਫਰੀਦਾਬਾਦ ਵਰਗੇ ਜ਼ਿਲ੍ਹੇ ਵੀ ਸ਼ਾਮਲ ਹਨ। ਐੱਨ. ਸੀ. ਆਰ. 55,083 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ, ਜਿਨ੍ਹਾਂ ’ਚ 25,327 ਵਰਗ ਕਿਲੋਮੀਟਰ ਹਰਿਆਣਾ ਦੇ ਤਕਰੀਬਨ 14 ਜ਼ਿਲ੍ਹਿਆਂ ਦੇ ਹਨ। ਇਸ ਤੋਂ ਬਾਅਦ 14,826 ਵਰਗ ਕਿਲੋਮੀਟਰ ਉੱਤਰ ਪ੍ਰਦੇਸ਼ ਅਤੇ 13,447 ਵਰਗ ਕਿਲੋਮੀਟਰ ਰਾਜਸਥਾਨ ਦੇ ਜ਼ਿਲ੍ਹੇ ਹਨ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ


 

Tanu

This news is Content Editor Tanu