ਆਨਲਾਈਨ ਮੰਗਵਾਇਆ ਸੀ ਫੋਨ, ਫਿਰ ਡਿੱਬੇ ''ਚ ਜੋ ਨਿਕਲਿਆ ਉਸ ਨੂੰ ਦੇਖ ਫਟੀਆਂ ਰਹਿ ਗਈਆਂ ਅੱਖਾਂ

Wednesday, Jul 26, 2017 - 01:08 PM (IST)

ਨਵੀਂ ਦਿੱਲੀ—ਆਨਲਾਈਨ ਸ਼ਾਪਿੰਗ ਕਰਨ ਵਾਲੇ ਸਾਵਧਾਨ ਹੋ ਜਾਣ, ਕਿਉਂਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਆਨਲਾਈਨ ਸ਼ਾਪਿੰਗ ਦੇ ਚੱਕਰ 'ਚ ਤੁਸੀਂ ਠੱਗੀ ਦਾ ਸ਼ਿਕਾਰ ਨਾ ਹੋ ਜਾਓ ਅਤੇ ਆਪਣੀ ਮਿਹਨਤ ਦੀ ਕਮਾਈ ਲੁਟਾ ਬੈਠੋ। ਕੁਝ ਇਸ ਤਰ੍ਹਾਂ ਹੀ ਇਕ ਮਾਮਲਾ ਝਾਰਖੰਡ 'ਚ ਸਾਹਮਣੇ ਆਇਆ ਹੈ, ਜਿੱਥੇ ਆਨਲਾਈਨ ਸ਼ਾਪਿੰਗ ਤੋਂ ਮੰਗਵਾਇਆ ਤਾਂ ਨਵਾਂ ਮੋਬਾਇਲ ਸੀ, ਪਰ ਡਿੱਬੇ 'ਚ ਨਿਕਲੀ ਲਕਸ਼ਮੀ ਗਣੇਸ਼ ਜੀ ਦੀ ਮੂਰਤੀ ਅਤੇ ਲਾਕੇਟ।

PunjabKesari
ਜਾਣਕਾਰੀ ਮੁਤਾਬਕ ਰਮੇਸ਼ ਮਹਾਨੰਦ ਨਾਂ ਦੇ ਆਦਮੀ ਨੇ ਤਿੰਨ ਹਜ਼ਾਰ ਰੁਪਏ ਦੇ ਕੇ ਆਨਲਾਈਨ ਸ਼ਾਪਿੰਗ ਦੇ ਰਾਹੀਂ ਚਾਈਨੀਜ਼ ਕੰਪਨੀ ਦਾ ਇਕ ਨਵਾਂ ਮੋਬਾਇਲ ਫੋਨ ਆਰਡਰ ਕੀਤਾ ਸੀ। ਮੰਗਲਵਾਰ ਦੇ ਦਿਨ ਰਮੇਸ਼ ਨੂੰ ਸੂਚਨਾ ਮਿਲੀ ਸੀ ਕਿ ਜੀ.ਪੀ.ਓ. 'ਚ ਉਨ੍ਹਾਂ ਦਾ ਇਕ ਪਾਰਸਲ ਆਇਆ ਹੈ। ਰਮੇਸ਼ ਨੇ ਜਦੋਂ ਡਿੱਬਾ ਖੌਲ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਡਿੱਬੇ 'ਚ ਮੋਬਾਇਲ ਫੋਨ ਦੀ ਥਾਂ ਲਕਸ਼ਮੀ ਗਣੇਸ਼ ਦੀ ਮੂਰਤੀ, ਲਾਕੇਟ, ਸ਼੍ਰੀਯੰਤਰ ਅਤੇ ਚਰਨਪਾਦੁਕਾ ਰੱਖੇ ਹੋਏ ਸੀ। ਇਸ ਦੇ ਬਾਅਦ ਰਮੇਸ਼ ਨੇ ਏਜੰਟ ਦੇ ਨੰਬਰ 'ਤੇ ਕਈ ਵਾਰ ਕਾਲ ਕੀਤਾ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।


Related News