EVM ''ਤੇ ਪਾਬੰਦੀ ਲਾਉਣ ਦੀ ਮੰਗ ਨੂੰ ਲੈ ਕੇ ਇਹ ਸ਼ਖਸ ਕਰ ਰਿਹੈ ''ਪੈਦਲ ਯਾਤਰਾ''

01/14/2020 1:08:18 PM

ਓਡੀਸ਼ਾ— ਉੱਤਰਾਖੰਡ ਦਾ 41 ਸਾਲਾ ਸ਼ਖਸ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) 'ਤੇ ਪਾਬੰਦੀ ਲਾਉਣ ਦੀ ਮੰਗ ਕਰਦੇ ਹੋਏ ਦੇਸ਼ ਵਿਆਪੀ 'ਪੈਦਲ ਯਾਤਰਾ' ਕਰ ਰਿਹਾ ਹੈ। ਉੱਤਰਾਖੰਡ ਦੇ ਰੁਦਰਪੁਰ ਦੇ ਰਿਅਲ ਅਸਟੇਟ ਕਾਰੋਬਾਰੀ ਓਂਕਾਰ ਸਿੰਘ ਢਿੱਲੋਂ ਆਪਣੀ ਪੈਦਲ ਯਾਤਰਾ ਦੇ ਸਿਲਸਿਲੇ ਵਿਚ ਐਤਵਾਰ ਦੀ ਸ਼ਾਮ ਨੂੰ ਬ੍ਰਹਮਾਪੁਰ 'ਚ ਸਨ। ਉਹ ਕਰੀਬ 4500 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਕੇ ਇੱਥੇ ਪਹੁੰਚੇ ਸਨ। 

ਢਿੱਲੋਂ ਨੇ ਕਿਹਾ ਕਿ ਈ. ਵੀ. ਐੱਮ. 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਸੱਤਾਧਾਰੀ ਦਲ ਸੱਤਾ 'ਚ ਆਉਣ ਲਈ ਈ. ਵੀ. ਐੱਮ. ਨਾਲ ਛੇੜਛਾੜ ਕਰ ਸਕਦੇ ਹਨ, ਜੋ ਦੇਸ਼ ਅਤੇ ਉਸ ਦੇ ਲੋਕਾਂ ਲਈ ਚੰਗਾ ਨਹੀਂ ਹੈ। ਢਿੱਲੋਂ ਨੇ ਕਿਹਾ ਕਈ ਦੇਸ਼ਾਂ ਵਿਚ ਇੱਥੋਂ ਤਕ ਕਿ ਵਿਕਸਿਤ ਦੇਸ਼ਾਂ 'ਚ ਈ. ਵੀ. ਐੱਮ. ਦਾ ਚੋਣਾਂ 'ਚ ਇਸਤੇਮਾਲ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 18 ਅਗਸਤ ਨੂੰ ਉੱਤਰਾਖੰਡ ਦੇ ਰੁਦਰਪੁਰ ਤੋਂ ਆਪਣੀ 'ਪੈਦਲ ਯਾਤਰਾ' ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਉਦੇਸ਼ ਕਰੀਬ 6500 ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਰਾਜਘਾਟ, ਨਵੀਂ ਦਿੱਲੀ 'ਚ ਆਪਣੀ 'ਪੈਦਲ ਯਾਤਰਾ' ਖਤਮ ਕਰਨ ਦਾ ਹੈ।  

Tanu

This news is Content Editor Tanu