ਮਹਾਰਾਸ਼ਟਰ ''ਚ 80 ਰੁਪਏ ਕਿਲੋ ਵਿਕ ਰਿਹੈ ਪਿਆਜ਼, ਨਵੀਂ ਫਸਲ ਵੀ ਹੈ ਬਰਬਾਦ

11/24/2019 10:01:19 AM

ਮੁੰਬਈ—ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੀ ਮੰਡੀ ਕਮੇਟੀਆਂ 'ਚ ਪਿਆਜ਼ ਦੀ ਕੀਮਤ ਪ੍ਰਤੀ ਕਵਿੰਟਲ 8000 ਰੁਪਏ ਤੱਕ ਪਹੁੰਚ ਚੁੱਕੀ ਹੈ। ਹਾੜੀ ਦਾ ਪਿਆਜ਼ 8000 ਰੁਪਏ ਤੱਕ ਪਹੁੰਚ ਚੁੱਕਾ ਹੈ। ਇਸ ਵਜ੍ਹਾ ਨਾਲ ਮਹਾਰਾਸ਼ਟਰ 'ਚ ਨਵੀਂ ਮੁੰਬਈ ਅਤੇ ਮੁੰਬਈ 'ਚ ਖੁਦਰਾ ਬਾਜ਼ਾਰ 'ਚ ਪਿਆਜ਼ ਦੇ ਭਾਅ 80 ਰੁਪਏ ਤੱਕ ਪਹੁੰਚ ਗਏ ਹਨ। ਹਾਲਾਤ ਅਜਿਹੇ  ਹੀ ਰਹੇ ਤਾਂ ਪਿਆਜ਼ ਤਾਂ ਮੁੰਬਈ ਦੇ ਨਾਲ ਸਮੂਚੇ ਮਹਾਰਾਸ਼ਟਰ ਦੇ ਪ੍ਰਤੀ ਕਿਲੋ 100 ਰੁਪਏ ਪ੍ਰਤੀ ਕਿਲੋ ਦੇ ਪਾਰ ਜਾ ਸਕਦੇ ਹਨ। ਨਵੀਂ ਮੁੰਬਈ ਅਤੇ ਮੁੰਬਈ 'ਚ ਖੁਦਰਾ ਬਾਜ਼ਾਰ 'ਚ ਚੰਗੀ ਕੁਆਲਿਟੀ ਦਾ ਪਿਆਜ਼ ਪ੍ਰਤੀ ਕਿਲੋ 80 ਰੁਪਏ ਤੱਕ ਹੈ। ਲਾਲ ਪਿਆਜ਼ ਦੀ ਕੀਮਤ ਪ੍ਰਤੀ ਕਿਲੋ 60 ਰੁਪਏ ਹੈ।
ਮਹਾਰਾਸ਼ਟਰ ਦੇ ਦੇਵਲਾ ਬਾਜ਼ਾਰ ਕਮੇਟੀ 'ਚ ਸ਼ੁੱਕਰਵਾਰ ਨੂੰ ਪਿਆਜ਼ ਦੇ ਭਾਅ 8000 ਰੁਪਏ ਤੱਕ ਪਹੁੰਚੇ ਹਨ। ਨਾਸਿਕ ਦੀਆਂ ਮੰਡੀਆਂ 'ਚ ਪਿਆਜ਼ ਦੇ ਭਾਅ ਵਧਣ ਨਾਲ ਸਾਰੇ ਮਹਾਨਗਰਾਂ 'ਚ ਪਿਆਜ਼ 100 ਰੁਪਏ ਪਾਰ ਕਰ ਸਕਦਾ ਹੈ। ਨਾਸਿਕ ਜ਼ਿਲੇ ਦੇ ਕੁੱਲ 23 ਬਾਜ਼ਾਰ ਕਮੇਟੀਆਂ ਹਨ। ਲਾਸਲਗਾਂਵ ਅਤੇ ਪਿੰਪਲਗਾਓਂ 'ਚ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਹੈ। ਦੇਵਲਾ ਮੰਡੀ 'ਚ 8000 ਰੁਪਏ ਕਵਿੰਟਲ ਪਿਆਜ਼ ਨੂੰ ਭਾਅ ਮਿਲਿਆ ਹੈ। ਸਟਾਣਾ ਮੰਡੀ 'ਚ 7800 ਰੁਪਏ, ਕਲਵਣ ਮੰਡੀ 'ਚ ਪਿਆਜ਼ ਨੂੰ 7500 ਰੁਪਏ, ਪਿੰਪਲਗਾਓਂ 'ਚ 7451 ਰੁਪਏ ਦਾ ਭਾਅ ਮਿਲਿਆ ਹੈ। ਲਾਲ ਪਿਆਜ਼ ਦੀ ਨਵੀਂ ਫਸਲ ਆਉਣ 'ਚ ਹੋਰ 15 ਦਿਨ ਲੱਗਣਗੇ। ਅਜਿਹੇ 'ਚ ਅਗਲੇ ਹਫਤੇ ਤੱਕ ਪਿਆਜ਼ ਇਕ ਕਵਿੰਟਲ ਦੇ ਲਈ 10 ਹਜ਼ਾਰ ਰੁਪਏ ਦੇ ਪਾਰ ਜਾ ਸਕਦਾ ਹੈ।
ਬੇਮੌਸਮ ਬਾਰਿਸ਼ ਨੇ ਲਾਲ ਪਿਆਜ਼ ਨੂੰ ਬਰਬਾਦ ਕੀਤਾ ਹੈ। ਉੱਧਰ ਸੁੱਕੇ ਦੀ ਵਜ੍ਹਾ ਨਾਲ ਹਾੜੀ ਦੇ ਪਿਆਜ਼ ਦਾ ਉਤਪਾਦ ਵੀ ਇਸ ਸਾਲ ਘੱਟ ਹੋਇਆ ਸੀ। ਅਜਿਹੇ 'ਚ ਮੰਡੀ 'ਚ ਪਿਆਜ਼ ਦੇ ਭਾਅ ਵਧ ਗਏ ਹਨ। ਮੰਡੀਆਂ 'ਚ ਪਿਆਜ਼ ਦੀ ਆਵਕ ਘੱਟ ਹੋਣ ਨਾਲ ਕਿਸਾਨਾਂ ਨੂੰ ਫਾਇਦਾ ਮਿਲਿਆ ਹੈ। ਪਰ ਇਸ ਸਾਲ ਬਾਰਿਸ਼ ਚੰਗੀ ਹੋਣ ਦੇ ਕਾਰਨ ਪਿਆਜ਼ ਦੀ ਅਜੇ ਬੋਈ ਜਾਣ ਵਾਲੀ ਫਸਲ ਵੀ ਉਤਪਾਦ ਵੀ ਵਧੇਗਾ। ਇਸ ਨਾਲ ਭਵਿੱਖ 'ਚ ਆਵਕ ਵਧਣ ਨਾਲ ਪਿਆਜ਼ ਦੇ ਭਾਅ 'ਚ ਭਾਰੀ ਗਿਰਾਵਟ ਆ ਸਕਦੀ ਹੈ। ਅਜਿਹੇ 'ਚ ਕਿਸਾਨ ਚਾਹੁੰਦੇ ਹਨ ਕਿ ਦੋ ਮਹੀਨੇ ਦੇ ਲਈ ਪਿਆਜ਼ ਦੇ ਭਾਅ ਵਧ ਰਹੇ ਹਨ, ਇਸ 'ਤੇ ਗੁੱਸੇ ਨਹੀਂ ਹੋਣਾ ਚਾਹੀਦਾ।

Aarti dhillon

This news is Content Editor Aarti dhillon