ਨੌਜਵਾਨਾਂ ਲਈ ONGC ''ਚ ਨੌਕਰੀ ਦਾ ਸੁਨਹਿਰੀ ਮੌਕਾ, ਨਿਕਲੀਆਂ ਬੰਪਰ ਭਰਤੀਆਂ

08/01/2020 10:32:21 AM

ਨਵੀਂ ਦਿੱਲੀ—  ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਲਿਮਟਿਡ ਨੇ ਹਜ਼ਾਰਾਂ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਭਰਤੀ ਜ਼ਰੀਏ ਵੱਖ-ਵੱਖ ਟਰੇਡ/ਮਹਿਕਮੇ ਵਿਚ ਅਪ੍ਰੈਂਟਿਸ ਦੇ 4,182 ਅਹੁਦਿਆਂ ਨੂੰ ਭਰਿਆ ਜਾਵੇਗਾ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਬੇਨਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬੇਨਤੀ ਕਰਨ ਦੀ ਆਖਰੀ ਤਾਰੀਖ਼ 17 ਅਗਸਤ 2020 ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖਾਂ—
ਅਰਜ਼ੀਆਂ ਸ਼ੁਰੂ ਹੋਣ ਦੀ ਤਾਰੀਖ਼- 29 ਜੁਲਾਈ 2020
ਅਰਜ਼ੀਆਂ ਜਮਾਂ ਕਰਨ ਦੀ ਆਖਰੀ ਤਾਰੀਖ਼- 17 ਅਗਸਤ 2020
ਨਤੀਜੇ/ਚੋਣ ਦੀ ਤਰੀਖ਼— 24 ਅਗਸਤ 2020
ਉਮੀਦਵਾਰਾਂ ਨੂੰ ਜਾਣਕਾਰੀ ਮਿਲਣ ਦੀ ਤਾਰੀਖ਼— 24 ਅਗਸਤ 2020 ਤੋਂ 1 ਸਤੰਬਰ 2020

PunjabKesariਅਹੁਦਿਆਂ ਦਾ ਵੇਰਵਾ—
ਉੱਤਰੀ ਖੇਤਰ- 228 ਅਹੁਦੇ
ਮੁੰਬਈ ਸੈਕਟਰ- 764 ਅਹੁਦੇ
ਪੱਛਮੀ ਸੈਕਟਰ- 1579 ਅਹੁਦੇ
ਪੂਰਬੀ ਖੇਤਰ- 716 ਅਹੁਦੇ
ਦੱਖਣੀ ਸੈਕਟਰ- 674 ਅਹੁਦੇ
ਸੈਂਟਰਲ ਸੈਕਟਰ- 221 ਅਹੁਦੇ

ਯੋਗਤਾ—
ਅਕਾਊਂਟੇਟ: ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਕਾਮਰਸ 'ਚ ਗਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।
ਅਸਿਸਟੈਂਟ ਹਿਊਮੈਨ ਰਿਸੋਰਸ: ਮਾਨਤਾ ਪ੍ਰਾਪਤ ਸੰਸਥਾ/ਯੂਨੀਵਰਸਿਟੀ ਤੋਂ ਕਾਮਰਸ 'ਚ ਗਰੈਜੂਏਟ ਹੋਣਾ ਚਾਹੀਦਾ ਹੈ।

ਉਮਰ ਹੱਦ—
ਘੱਟ ਤੋਂ ਘੱਟ 18 ਅਤੇ ਵੱਧ ਤੋਂ ਵੱਧ 24 ਸਾਲ (ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਲਈ ਉੱਪਰੀ ਉਮਰ 5 ਸਾਲ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 3 ਸਾਲ ਦੀ ਛੋਟ ਹੈ।
ਪੀ. ਡਬਲਿਊ. ਡੀ. ਸ਼੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ 10 ਸਾਲ ਤੱਕ ਦੀ ਉਮਰ 'ਚ ਛੋਟ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਲਈ 15 ਸਾਲ ਅਤੇ ਓ. ਬੀ. ਸੀ. ਉਮੀਦਵਾਰਾਂ ਲਈ 13 ਸਾਲ ਤੱਕ।

ਇੰਝ ਕਰੋ ਅਪਲਾਈ—
ਇੱਛੁਕ ਅਤੇ ਯੋਗ ਉਮੀਦਵਾਰ 17 ਅਗਸਤ 2020 ਤੱਕ ਅਧਿਕਾਰਤ ਵੈੱਬਸਾਈਟ http://ongcapprentices.ongc.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


Tanu

Content Editor

Related News