ਭਾਰਤ ’ਚ ਹਰ 36 ’ਚੋਂ 1 ਨਵਜਨਮੇ ਬੱਚੇ ਦੀ ਮੌਤ ਆਪਣੇ ਪਹਿਲੇ ਜਨਮ ਦਿਨ ਤੋਂ ਪਹਿਲਾਂ ਹੋ ਜਾਂਦੀ ਹੈ: ਅੰਕੜੇ

06/04/2022 5:22:44 PM

ਨਵੀਂ ਦਿੱਲੀ: ਪਿਛਲੇ ਕੁਝ ਦਹਾਕਿਆਂ ਦੌਰਾਨ ਨਵਜਨਮੇ ਬੱਚਿਆਂ ਦੀ ਮੌਤ ਦਰ ’ਚ ਕਮੀ ਦੇ ਬਾਵਜੂਦ ਭਾਰਤ ’ਚ ਅਜੇ ਵੀ 36 ’ਚੋਂ ਇਕ ਬੱਚੇ ਦੀ ਆਪਣੇ ਜਨਮ ਦੇ ਪਹਿਲੇ ਸਾਲ ਅੰਦਰ ਮੌਤ ਹੋ ਜਾਂਦੀ ਹੈ। ਇਸ ਗੱਲ ਦੀ ਪੁਸ਼ਟੀ ਅਧਿਕਾਰਤ ਅੰਕੜਿਆਂ ਤੋਂ ਹੁੰਦੀ ਹੈ। ਨਵਜਨਮੇ ਬੱਚੇ ਦੀ ਮੌਤ ਦਰ (IMR) ਨੂੰ ਕਿਸੇ ਦੇਸ਼ ਜਾਂ ਖੇਤਰ ਦੇ ਸਮੁੱਚੇ ਸਿਹਤ ਦ੍ਰਿਸ਼ ਦੇ ਇਕ ਮਹੱਤਵਪੂਰਨ ਸੂਚਕ ਵਜੋਂ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ। IMR ਨੂੰ ਕਿਸੇ ਖੇਤਰ ’ਚ ਇਕ ਤੈਅ ਸਮੇਂ ’ਚ ਪ੍ਰਤੀ 1000 ਜਨਮ ’ਤੇ (ਇਕ ਸਾਲ ਤੋਂ ਘੱਟ ਉਮਰ ਦੇ) ਨਵਜਨਮੇ ਮੌਤਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। 

ਭਾਰਤ ਦੇ ਰਜਿਸਟਰਾਰ ਜਨਰਲ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ IMR ਦਾ ਮੌਜੂਦਾ ਪੱਧਰ (ਸਾਲ 2020 ਲਈ ਪ੍ਰਤੀ 1,000 ਜਿਊਂਦੇ ਬੱਚਿਆਂ ’ਤੇ 28 ਨਵਜਨਮੇ ਦੀ ਮੌਤ) 1971 (ਪ੍ਰਤੀ 1,000 ਜਿਊਂਦੇ ਬੱਚਿਆਂ ’ਤੇ 129 ਨਵਜਨਮੇ ਮੌਤਾਂ) ਦੇ ਮੁਕਾਬਲੇ ਇਕ ਚੌਥਾਈ ਘੱਟ ਹੈ । ਪਿਛਲੇ 10 ਸਾਲਾਂ ’ਚ IMR ਵਿਚ ਲਗਭਗ 36 ਫ਼ੀਸਦੀ ਦੀ ਕਮੀ ਆਈ ਹੈ ਅਤੇ ਪਿਛਲੇ ਦਹਾਕੇ ਵਿਚ ਅਖਿਲ ਭਾਰਤੀ ਪੱਧਰ 'ਤੇ IMR ਦਾ ਪੱਧਰ 44 ਤੋਂ 28 ਤੱਕ ਹੇਠਾਂ ਆ ਗਿਆ ਹੈ। ਅੰਕੜਿਆਂ ਮੁਤਾਬਕ, “ਪੇਂਡੂ ਖੇਤਰਾਂ ਵਿਚ ਇਹ 48 ਤੋਂ ਘੱਟ ਕੇ 31 ਅਤੇ ਸ਼ਹਿਰੀ ਖੇਤਰਾਂ ਵਿਚ ਇਹ 29 ਤੋਂ ਘਟ ਕੇ 19 ਉੱਤੇ ਆ ਗਿਆ ਹੈ।

ਹਾਲਾਂਕਿ, ਬੁਲੇਟਿਨ ਵਿਚ ਕਿਹਾ ਗਿਆ ਹੈ, "ਪਿਛਲੇ ਦਹਾਕਿਆਂ ’ਚ IMR ’ਚ ਗਿਰਾਵਟ ਦੇ ਬਾਵਜੂਦ ਰਾਸ਼ਟਰੀ ਪੱਧਰ 'ਤੇ ਹਰ 36 ਵਿਚੋਂ ਇਕ ਨਵਜਨਮੇ ਬੱਚੇ ਦੀ ਮੌਤ ਉਸ ਦੇ ਜੀਵਨ ਦੇ ਪਹਿਲੇ ਸਾਲ ਵਿਚ ਹੋਈ ਹੈ।" ਸਾਲ 2020 ’ਚ ਸਭ ਤੋਂ ਵੱਧ IMR ਮੱਧ ਪ੍ਰਦੇਸ਼ (43) ਅਤੇ ਮਿਜ਼ੋਰਮ (3) ਰਿਕਾਰਡ ਦਰਜ ਕੀਤਾ ਗਿਆ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਪਿਛਲੇ 5 ਦਹਾਕਿਆਂ ਵਿਚ ਅਖਿਲ ਭਾਰਤੀ ਪੱਧਰ 'ਤੇ ਜਨਮ ਦਰ 1971 ’ਚ 36.9 ਤੋਂ ਘੱਟ ਕੇ 2020 ਵਿਚ 19.5 ਰਹਿ ਗਈ ਹੈ।


Tanu

Content Editor

Related News