ਇਕ ਪਰਿਵਾਰ ਉਨ੍ਹਾਂ ਦੀ ਗੱਲ ਕਰ ਰਿਹੈ, ਜਿਨ੍ਹਾਂ ਨੂੰ ਤਿਰੰਗੇ ਤੋਂ ਪਰਹੇਜ ਹੈ : CM ਯੋਗੀ

08/28/2019 12:14:38 AM

ਲਖਨਊ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ’ਚ ਮੰਗਲਵਾਰ ਨੂੰ ਬਿਨਾਂ ਕਿਸੇ ਦਾ ਨਾਂ ਲਏ ਬਗੈਰ ਗਾਂਧੀ ਪਰਿਵਾਰ ’ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਇਕ ਪਰਿਵਾਰ ਉਨ੍ਹਾਂ ਦੀ ਗੱਲ ਕਰ ਰਿਹਾ ਹੈ, ਜਿਨ੍ਹਾਂ ਨੂੰ ਤਿਰੰਗੇ ਤੋਂ ਪਰਹੇਜ ਹੈ।
ਉਨ੍ਹਾਂ ਕਿਹਾ ਕਿ ‘ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਿ ਇਕ ਦੇਸ਼ ’ਚ ਦੋ ਪ੍ਰਧਾਨ ਦੋ ਵਿਧਾਨ ਨਹੀਂ ਚੱਲੇਗਾ’, ਯੋਗੀ ਨੇ ਰਾਏਬਰੇਲੀ ’ਚ ਸੁਤੰਤਰਤਾ ਸੈਨਾਨੀ ਰਾਨਾ ਬੇਨੀ ਮਾਧਵ ਬਕਸ਼ ਸਿੰਘ ਦੇ ਭਾਵਨਾ ਸਮਰਪਣ ਸਮਾਗਮ ’ਚ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਿ ‘ਤੁਹਾਡੇ ਪਰਿਵਾਰ ਦੇ ਪਾਪ ਨੂੰ ਦੇਸ਼ ਕਦੋਂ ਤਕ ਝੱਲੇਗਾ।’ ਮੁੱਖ ਮੰਤਰੀ ਨੇ ਇਸ ਦੌਰਾਨ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੱਸੀਆਂ।
ਉਨ੍ਹਾਂ ਕਿਹਾ, ‘ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ ਕਿ ਇਸ ਯੁੱਗ ਦਾ ਸਭ ਤੋਂ ਵੱਡਾ ਧਰਮ, ਰਾਸ਼ਟਰ ਧਰਮ ਹੈ ਪਰ ਇਕ ਪਰਿਵਾਰ ਉਨ੍ਹਾਂ ਦੀ ਗੱਲ ਕਰ ਰਿਹਾ ਹੈ, ਜਿਨ੍ਹਾਂ ਨੂੰ ਤਿਰੰਗੇ ਤੋਂ ਪਰਹੇਜ ਹੈ। ਅਸੀਂ ਭਾਰਤ ਨੂੰ ਹਰ ਥਾਂ ਤੋਂ ਵੰਡਣ ਦੀ ਆਦਤ ਨਹੀਂ ਪਾਈ ਹੈ ਪਰ ਉਹ ਟੁੱਕੜੇ ਟੁੱਕੜੇ ਚਾਹੁੰਦੇ ਹਨ।   


Inder Prajapati

Content Editor

Related News